PA/660401 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਸਾਨੂੰ ਹਮੇਸ਼ਾ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਦਾਰਥਕ ਸ਼ਰੀਰ(ਮਟੀਰੀਅਲ ਬਾਡੀ) ਇੱਕ ਬਾਹਰੀ ਚੀਜ਼ ਹੈ। ਅਸੀਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੇ ਹਾਂ ਕਿ ਇਹ ਕੱਪੜੇ ਵਾਂਗ ਹੈ। ਕੱਪੜੇ ਸਾਡੇ ਸ਼ਰੀਰ ਲਈ ਬਾਹਰੀ ਹਨ। ਇਸੇ ਤਰ੍ਹਾਂ, ਇਹ ਸਕਲ ਅਤੇ ਸੂਖਮ ਸ਼ਰੀਰ - ਸਕਲ ਸ਼ਰੀਰ ਜੋ ਪੰਜ ਤੱਤਾਂ ਤੋਂ ਬਣਿਆ ਹੈ(ਅੱਗ, ਹਵਾ, ਪਾਣੀ, ਧਰਤੀ, ਆਕਾਸ਼) ਅਤੇ ਮਨ, ਹਉਮੈ(ਅਹੰਕਾਰ), ਬੁੱਧੀ ਦਾ ਬਣਿਆ ਸੂਖਮ ਸ਼ਰੀਰ - ਇਹ ਸਾਡੀਆਂ ਬਾਹਰੀ ਚੀਜ਼ਾਂ ਹਨ। ਇਸ ਲਈ ਅਸੀਂ ਹੁਣ ਬਾਹਰੀ ਚੀਜ਼ਾਂ ਵਿੱਚ ਫਸੇ ਹੋਏ ਹਾਂ। ਸਾਡੀ ਪੂਰੀ ਜ਼ਿੰਦਗੀ ਦਾ ਉਦੇਸ਼ ਇਨ੍ਹਾਂ ਬਾਹਰੀ ਚੀਜ਼ਾਂ ਤੋਂ ਬਾਹਰ ਨਿਕਲਣਾ ਹੈ। ਅਸੀਂ ਆਪਣੇ ਅਸਲ ਆਤਮਕ ਸ਼ਰੀਰ ਵਿੱਚ ਸਥਿਤ ਹੋਣਾ ਚਾਹੁੰਦੇ ਹਾਂ। ਜੇਕਰ ਤੁਸੀਂ ਅਭਿਆਸ ਕਰਦੇ ਹੋ ਤਾਂ ਇਹ ਕੀਤਾ ਜਾ ਸਕਦਾ ਹੈ।"
660401 - ਪ੍ਰਵਚਨ BG 02.48-49 - ਨਿਉ ਯਾੱਰਕ