PA/660530 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਕ ਸਾਧੂ ਸਾਰੇ ਜੀਵਾਂ ਦਾ ਮਿੱਤਰ ਹੁੰਦਾ ਹੈ। ਉਹ ਸਿਰਫ਼ ਮਨੁੱਖਾਂ ਦਾ ਹੀ ਮਿੱਤਰ ਨਹੀਂ ਹੁੰਦਾ। ਉਹ ਜਾਨਵਰਾਂ ਦਾ ਮਿੱਤਰ ਹੁੰਦਾ ਹੈ। ਉਹ ਰੁੱਖਾਂ ਦਾ ਮਿੱਤਰ ਹੁੰਦਾ ਹੈ। ਉਹ ਕੀੜੀਆਂ, ਕੀੜੇ, ਰੀਂਗਣ ਵਾਲੇ ਜਾਨਵਰਾਂ, ਸੱਪਾਂ ਦਾ - ਸਾਰਿਆਂ ਦਾ ਮਿੱਤਰ ਹੁੰਦਾ ਹੈ। ਤਿਤੀਕਸ਼ਵ: ਕਾਰੁਣਿਕਾ: ਸੁਹ੍ਰਿਦ: ਸਰਵ-ਦੇਹੀਨਾਮ। ਅਤੇ ਅਜਾਤ-ਸ਼ਤਰੂ। ਅਤੇ ਕਿਉਂਕਿ ਉਹ ਸਾਰਿਆਂ ਦਾ ਮਿੱਤਰ ਹੁੰਦਾ ਹੈ, ਉਸਦਾ ਕੋਈ ਦੁਸ਼ਮਣ ਨਹੀਂ ਹੁੰਦਾ। ਪਰ ਬਦਕਿਸਮਤੀ ਨਾਲ ਦੁਨੀਆਂ ਇੰਨੀ ਬੇਵਫ਼ਾ ਹੈ, ਅਜਿਹੇ ਸਾਧੂ ਲਈ ਵੀ ਦੁਸ਼ਮਣ ਹੁੰਦਾ ਹੈ। ਜਿਵੇਂ ਪ੍ਰਭੂ ਯਿਸੂ ਮਸੀਹ ਦੇ ਕੁਝ ਦੁਸ਼ਮਣ ਸਨ, ਅਤੇ ਮਹਾਤਮਾ ਗਾਂਧੀ ਦੇ ਵੀ ਕੁਝ ਦੁਸ਼ਮਣ ਸਨ ਜਿਨ੍ਹਾਂ ਨੇ ਉਸਨੂੰ ਮਾਰ ਦਿੱਤਾ ਸੀ। ਇਸ ਲਈ ਦੁਨੀਆਂ ਇੰਨੀ ਧੋਖੇਬਾਜ਼ ਹੈ। ਇੱਕ ਸਾਧੂ ਦੇ ਵੀ, ਉਸਦੇ ਕੁਝ ਦੁਸ਼ਮਣ ਹੁੰਦੇ ਹਨ। ਤੁਸੀਂ ਦੇਖਿਆ? ਪਰ ਸਾਧੂ, ਉਸਦੇ ਪਾਸਿਓਂ, ਉਸਦਾ ਕੋਈ ਦੁਸ਼ਮਣ ਨਹੀਂ ਹੁੰਦਾ। ਉਹ ਸਾਰਿਆਂ ਦਾ ਮਿੱਤਰ ਹੁੰਦਾ ਹੈ। ਤਿਤੀਕਸ਼ਵ: ਕਾਰੁਣਿਕਾ: ਸੁਹ੍ਰਿਦ: ਸਰਵ-ਦੇਹੀਨਾਮ (SB) 3.25.21)। ਅਤੇ ਅਜਾਤ-ਸ਼ਤਰਵ: ਸ਼ਾਂਤਾ:, ਹਮੇਸ਼ਾ ਸ਼ਾਂਤ। ਇਹ ਸਾਧੂ, ਸੰਤ ਵਿਅਕਤੀਆਂ ਦੇ ਗੁਣ ਹਨ।"
660530 - ਪ੍ਰਵਚਨ BG 03.21-25 - ਨਿਉ ਯਾੱਰਕ