PA/660914 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕੋਈ ਵੀ ਕ੍ਰਿਸ਼ਨ ਵਰਗਾ ਮਸ਼ਹੂਰ ਨਹੀਂ ਹੋ ਸਕਦਾ। ਪੂਰੀ ਦੁਨੀਆ ਵਿੱਚ ਉਹ ਮਸ਼ਹੂਰ ਹਨ, ਅਤੇ ਭਾਰਤ ਬਾਰੇ ਕੀ ਕਹੀਏ? ਸੰਪੂਰਨ ਪ੍ਰਸਿੱਧੀ। ਇਸੇ ਤਰ੍ਹਾਂ, ਪੂਰਨ ਸ਼ਕਤੀ, ਪੂਰਨ ਦੌਲਤ, ਪੂਰਨ ਸੁੰਦਰਤਾ, ਪੂਰਨ ਗਿਆਨ...ਭਗਵਦ-ਗੀਤਾ ਵਿੱਚ ਦੇਖੋ। ਇਹ ਕ੍ਰਿਸ਼ਨ ਦੁਆਰਾ ਬੋਲੀ ਗਈ ਸੀ। ਭਗਵਦ-ਗੀਤਾ ਦਾ ਕੋਈ ਸਮਾਨਾਂਤਰ ਨਹੀਂ ਹੈ, ਅਤੇ ਕੋਈ ਮੁਕਾਬਲਾ ਨਹੀਂ ਹੈ। ਇਹ ਅਜਿਹਾ ਗਿਆਨ ਹੈ। ਤੁਸੀਂ ਦੇਖਿਆ? ਸੰਪੂਰਨ ਗਿਆਨ। ਇਸ ਲਈ ਜਿਸ ਕੋਲ ਇਹ ਸਾਰੀਆਂ ਛੇ ਚੀਜ਼ਾਂ ਪੂਰੀ ਤਰ੍ਹਾਂ ਹਨ, ਉਹ ਪਰਮਾਤਮਾ ਹੈ। ਇਹ ਪਰਮਾਤਮਾ ਦੀ ਪਰਿਭਾਸ਼ਾ ਹੈ। ਸੰਪੂਰਨ ਸ਼ਕਤੀ, ਸੰਪੂਰਨ ਪ੍ਰਸਿੱਧੀ, ਸੰਪੂਰਨ ਸੁੰਦਰਤਾ, ਸੰਪੂਰਨ ਗਿਆਨ, ਸੰਪੂਰਨ ਧਨ, ਅਤੇ ਸੰਪੂਰਨ ਤਿਆਗ।"
660914 - ਪ੍ਰਵਚਨ BG 06.32-40 - ਨਿਉ ਯਾੱਰਕ