PA/661117 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਅਤੇ ਸਾਧਾਰਨ ਮਨੁੱਖ ਜਾਂ ਸਾਧਾਰਨ ਜੀਵ ਵਿੱਚ ਅੰਤਰ ਇਹ ਹੈ ਕਿ ਅਸੀਂ ਇੱਕ ਥਾਂ 'ਤੇ ਰਹਿ ਸਕਦੇ ਹਾਂ, ਪਰ ਕ੍ਰਿਸ਼ਨ... ਗੋਲੋਕ ਏਵ ਨਿਵਾਸਤਿ ਅਖਿਲਾਤਮ-ਭੂਤ: (ਭ.ਸੰ. 5.37)। ਹਾਲਾਂਕਿ ਉਸਦਾ ਨਿਵਾਸ ਅਲੌਕਿਕ ਰਾਜ ਵਿੱਚ ਹੈ, ਜਿਸਨੂੰ ਗੋਲੋਕ ਵ੍ਰਿੰਦਾਵਨ ਕਿਹਾ ਜਾਂਦਾ ਹੈ... ਜਿਸ ਵ੍ਰਿੰਦਾਵਨ ਸ਼ਹਿਰ ਤੋਂ ਮੈਂ ਆਇਆ ਹਾਂ, ਇਸ ਵ੍ਰਿੰਦਾਵਨ ਨੂੰ ਭੌਮ ਵ੍ਰਿੰਦਾਵਨ ਕਿਹਾ ਜਾਂਦਾ ਹੈ। ਭੌਮ ਵ੍ਰਿੰਦਾਵਨ ਦਾ ਅਰਥ ਹੈ ਉਹੀ ਵ੍ਰਿੰਦਾਵਨ ਜੋ ਇਸ ਧਰਤੀ 'ਤੇ ਉਤਰਿਆ ਸੀ। ਜਿਵੇਂ ਕ੍ਰਿਸ਼ਨ ਆਪਣੀ ਅੰਦਰੂਨੀ ਸ਼ਕਤੀ ਤੋਂ ਇਸ ਧਰਤੀ 'ਤੇ ਉਤਰਦੇ ਹਨ, ਉਸੇ ਤਰ੍ਹਾਂ, ਉਸਦਾ ਧਾਮ, ਜਾਂ ਉਸਦਾ ਨਿਵਾਸ, ਵ੍ਰਿੰਦਾਵਨ ਧਾਮ ਵੀ ਉਤਰਦਾ ਹੈ। ਜਾਂ, ਦੂਜੇ ਸ਼ਬਦਾਂ ਵਿੱਚ, ਜਦੋਂ ਕ੍ਰਿਸ਼ਨ ਇਸ ਧਰਤੀ 'ਤੇ ਉਤਰਦੇ ਹਨ, ਤਾਂ ਉਹ ਆਪਣੇ ਆਪ ਨੂੰ ਉਸ ਖਾਸ ਧਰਤੀ 'ਤੇ ਪ੍ਰਗਟ ਕਰਦੇ ਹਨ। ਇਸ ਲਈ ਉਹ ਧਰਤੀ, ਵ੍ਰਿੰਦਾਵਨ ਬਹੁਤ ਪਵਿੱਤਰ ਹੈ।"
661117 - ਪ੍ਰਵਚਨ BG 08.15-20 - ਨਿਉ ਯਾੱਰਕ