PA/661119 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਸਮੇਂ ਇਹ ਅਧਿਆਤਮਿਕ ਦ੍ਰਿਸ਼ਟੀ, ਕਿਉਂਕਿ ਅਸੀਂ ਭੌਤਿਕ ਪਹਿਰਾਵੇ, ਜਾਂ ਭੌਤਿਕ ਇੰਦਰੀਆਂ ਦੁਆਰਾ ਢੱਕੇ ਹੋਏ ਹਾਂ, ਇਸ ਲਈ ਅਧਿਆਤਮਿਕ ਸੰਸਾਰ ਜਾਂ ਕੁਝ ਵੀ ਅਧਿਆਤਮਿਕ ਸਾਡੀਆਂ ਭੌਤਿਕ ਇੰਦਰੀਆਂ ਦੇ ਕਾਰਨ ਕਲਪਨਾਯੋਗ ਨਹੀਂ ਹੈ। ਪਰ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਕੁਝ ਅਧਿਆਤਮਿਕ ਹੈ। ਇਹ ਸੰਭਵ ਹੈ। ਹਾਲਾਂਕਿ ਅਸੀਂ ਅਧਿਆਤਮਿਕ ਮਾਮਲੇ ਤੋਂ ਪੂਰੀ ਤਰ੍ਹਾਂ ਅਗਿਆਨਤਾ ਵਿੱਚ ਹਾਂ, ਫਿਰ ਵੀ, ਅਸੀਂ ਮਹਿਸੂਸ ਕਰ ਸਕਦੇ ਹਾਂ। ਜੇਕਰ ਤੁਸੀਂ ਚੁੱਪਚਾਪ ਆਪਣੇ ਆਪ ਦਾ ਵਿਸ਼ਲੇਸ਼ਣ ਕਰਦੇ ਹੋ, "ਮੈਂ ਕੀ ਹਾਂ? ਮੈਂ ਇਹ ਉਂਗਲੀ ਹਾਂ? ਮੈਂ ਇਹ ਸਰੀਰ ਹਾਂ? ਮੈਂ ਇਹ ਵਾਲ ਹਾਂ?" ਤੁਸੀਂ ਇਨਕਾਰ ਕਰੋਗੇ, "ਨਹੀਂ ਮੈਂ ਇਹ ਨਹੀਂ ਹਾਂ।" ਇਸ ਲਈ ਇਸ ਸਰੀਰ ਤੋਂ ਪਰੇ, ਜੋ ਹੈ, ਉਹ ਅਧਿਆਤਮਿਕ ਹੈ।"
661119 - ਪ੍ਰਵਚਨ BG 08.21-22 - ਨਿਉ ਯਾੱਰਕ