PA/661206 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਭਾਵਨਾ ਅੰਮ੍ਰਿਤ, ਜਿਸਨੂੰ ਅਸੀਂ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਪ੍ਰਤੱਖ ਵਿਧੀ ਹੈ ਅਤੇ ਇਸ ਯੁੱਗ ਲਈ ਬਿਲਕੁਲ ਢੁਕਵੀਂ ਹੈ। ਜਿਵੇਂ ਕਿ ਭਗਵਾਨ ਚੈਤੰਨਯ ਨੇ ਪੇਸ਼ ਕੀਤਾ, ਕਲੌ ਨਾਸਤਯ ਏਵ ਨਾਸਤਯ ਏਵ ਨਾਸਤਯ ਏਵ ਗਤੀਰ ਅਨਥਾ। ਕਲਿਯੁੱਗ ਦੇ ਇਸ ਯੁੱਗ ਵਿੱਚ, ਝਗੜੇ ਅਤੇ ਪਖੰਡ ਦਾ ਯੁੱਗ - ਇਸਨੂੰ ਕਲਿ ਕਿਹਾ ਜਾਂਦਾ ਹੈ - ਇਸ ਯੁੱਗ ਵਿੱਚ ਇਹ ਸਭ ਤੋਂ ਸਰਲ ਵਿਧੀ ਅਤੇ ਪ੍ਰਤੱਖ, ਪ੍ਰਤੱਖ ਕਿਰਿਆ ਹੈ। ਜਿਵੇਂ ਫੌਜੀ ਕਲਾ ਵਿੱਚ ਇੱਕ ਸ਼ਬਦ ਹੈ, "ਪ੍ਰਤੱਖ ਕਿਰਿਆ," ਇਹ ਅਧਿਆਤਮਿਕ ਪ੍ਰਤੱਖ ਕਿਰਿਆ ਹੈ, ਇਹ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ, ਹਰੇ ਰਾਮ ਹਰੇ ਰਾਮ ਰਾਮ ਰਾਮ ਹਰੇ ਹਰੇ।"
661206 - ਪ੍ਰਵਚਨ BG 09.20-22 - ਨਿਉ ਯਾੱਰਕ