PA/661213 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਆਪਣੇ ਸਵੈਯੰ-ਰੂਪ ਵਿੱਚ, ਆਪਣੇ ਨਿੱਜੀ ਰੂਪ ਵਿੱਚ, ਉਹ ਹਮੇਸ਼ਾ ਵਰਿੰਦਾਵਨ ਵਿੱਚ ਰਹਿੰਦਾ ਹੈ, ਅਤੇ ਉਹ ਬਿਲਕੁਲ ਇੱਕ ਗਊ ਚਰਵਾਹੇ ਦੇ ਮੁੰਡੇ ਵਾਂਗ ਹੈ। ਇਹ ਉਸਦਾ ਅਸਲ ਰੂਪ ਹੈ, ਕ੍ਰਿਸ਼ਨ। ਕੁਰੂਕਸ਼ੇਤਰ ਦੇ ਯੁੱਧ ਦੇ ਮੈਦਾਨ ਵਿੱਚ ਕ੍ਰਿਸ਼ਨ, ਇਹ ਕ੍ਰਿਸ਼ਨ ਦਾ ਅਸਲ ਰੂਪ ਨਹੀਂ ਹੈ। ਬਿਲਕੁਲ ਇੱਕ ਵਿਅਕਤੀ ਵਾਂਗ, ਉੱਚ-ਅਦਾਲਤ ਦੇ ਜੱਜ, ਤੁਹਾਨੂੰ ਉਸਦਾ ਅਸਲ ਰੂਪ ਕਿੱਥੇ ਮਿਲੇਗਾ? ਉਸਦਾ ਅਸਲ ਰੂਪ ਤੁਹਾਨੂੰ ਉਸਦੇ ਘਰ ਵਿੱਚ ਮਿਲੇਗਾ, ਬੈਂਚ 'ਤੇ ਨਹੀਂ। ਬੈਂਚ ਵਿੱਚ, ਉਸਦਾ ਪਿਤਾ ਵੀ ਆਉਂਦਾ ਹੈ, ਉੱਚ-ਅਦਾਲਤ ਦੇ ਜੱਜ ਦਾ ਪਿਤਾ, ਉਸਨੂੰ ਜੱਜ ਨੂੰ 'ਮੇਰੇ ਪ੍ਰਭੂ' ਕਹਿਣਾ ਪਵੇਗਾ। ਇਹ ਅਦਾਲਤ ਹੈ। ਘਰ ਵਿੱਚ ਉਹੀ ਵਿਅਕਤੀ ਅਤੇ ਅਦਾਲਤ ਵਿੱਚ ਉਹੀ ਵਿਅਕਤੀ ਵੱਖਰਾ ਹੈ, ਹਾਲਾਂਕਿ ਉਹੀ ਵਿਅਕਤੀ ਹੈ। ਇਸੇ ਤਰ੍ਹਾਂ, ਭਗਵਾਨ ਦੀ ਅਸਲ ਸ਼ਖਸੀਅਤ, ਕ੍ਰਿਸ਼ਨ, ਉਹ ਕਦੇ ਵੀ ਵਰਿੰਦਾਵਨ ਤੋਂ ਬਾਹਰ ਨਹੀਂ ਜਾਂਦਾ। ਉਹ ਹਮੇਸ਼ਾ ਇੱਕ ਗਊ ਚਰਵਾਹੇ ਦਾ ਲੜਕਾ ਰਹਿੰਦਾ ਹੈ। ਬੱਸ ਇੰਨਾ ਹੀ।"
661213 - ਪ੍ਰਵਚਨ CC Madhya 20.164-173 - ਨਿਉ ਯਾੱਰਕ