PA/661219 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਇੱਥੇ ਕਿਹਾ ਗਿਆ ਹੈ, ਭਗਵਾਨ ਕ੍ਰਿਸ਼ਨ ਕਹਿੰਦੇ ਹਨ, ਸ਼ੁਭਾਸ਼ੁਭ-ਫਲੈਰ ਏਵੰ ਮੋਕਸ਼ਯਸੇ (ਭ.ਗ੍ਰੰ. 9.28): "ਜੇਕਰ ਤੁਸੀਂ ਆਪਣੀਆਂ ਗਤੀਵਿਧੀਆਂ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਨਾਲ ਜੋੜਦੇ ਹੋ, ਤਾਂ ਤੁਸੀਂ ਸਾਰੀਆਂ ਪ੍ਰਤੀਕ੍ਰਿਆਵਾਂ ਤੋਂ ਮੁਕਤ ਹੋ ਜਾਂਦੇ ਹੋ, ਭਾਵੇਂ ਉਹ ਚੰਗੀਆਂ ਹੋਣ ਜਾਂ ਮਾੜੀਆਂ।" ਅਲੌਕਿਕ। ਕਿਉਂਕਿ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਤੁਸੀਂ ਕੋਈ ਭਵਿੱਖੀ ਪ੍ਰਤੀਕ੍ਰਿਆਤਮਕ ਨਤੀਜਾ ਪ੍ਰਾਪਤ ਨਹੀਂ ਕਰ ਰਹੇ ਹੋ... ਤੁਹਾਡਾ ਸਥਾਨ ਅਲੌਕਿਕ ਹੋਵੇਗਾ। ਤੁਹਾਨੂੰ ਅਧਿਆਤਮਿਕ ਸੰਸਾਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਲਈ ਤੁਸੀਂ ਸਾਰੀਆਂ ਪ੍ਰਤੀਕ੍ਰਿਆਵਾਂ ਤੋਂ ਮੁਕਤ ਹੋ ਜਾਂਦੇ ਹੋ।" |
661219 - ਪ੍ਰਵਚਨ BG 09.27-29 - ਨਿਉ ਯਾੱਰਕ |