PA/661220 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੰਨ ਲਓ ਕਿ ਮੇਰੇ ਜੀਵਨ ਦੀ ਸ਼ੁਰੂਆਤ ਤੋਂ ਹੀ ਮੇਰਾ ਕੋਈ ਮਾੜਾ ਚਰਿੱਤਰ ਹੈ, ਪਰ ਮੈਂ ਸਮਝ ਗਿਆ ਹਾਂ ਕਿ "ਕ੍ਰਿਸ਼ਨ ਭਾਵਨਾ ਅੰਮ੍ਰਿਤ ਬਹੁਤ ਵਧੀਆ ਹੈ। ਮੈਂ ਇਸਨੂੰ ਅਪਣਾਵਾਂਗਾ।" ਇਸ ਲਈ ਮੈਂ ਕੋਸ਼ਿਸ਼ ਕਰ ਰਿਹਾ ਹਾਂ, ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਪਰ ਉਸੇ ਸਮੇਂ, ਕਿਉਂਕਿ ਮੈਨੂੰ ਕਿਸੇ ਚੀਜ਼ ਦੀ ਆਦਤ ਹੈ, ਮੈਂ ਇਸਨੂੰ ਨਹੀਂ ਛੱਡ ਸਕਦਾ। ਹਾਲਾਂਕਿ ਮੈਂ ਜਾਣਦਾ ਹਾਂ ਕਿ ਇਹ, ਮੇਰੀ ਆਦਤ, ਚੰਗੀ ਨਹੀਂ ਹੈ, ਪਰ ਫਿਰ ਵੀ, ਆਦਤ ਦੂਜਾ ਸੁਭਾਅ ਹੈ। ਮੈਂ ਇਸਨੂੰ ਨਹੀਂ ਛੱਡ ਸਕਦਾ। ਇਸ ਲਈ ਭਗਵਾਨ ਕ੍ਰਿਸ਼ਨ ਸਿਫ਼ਾਰਸ਼ ਕਰਦੇ ਹਨ ਕਿ "ਫਿਰ ਵੀ, ਉਹ ਚੰਗਾ ਹੈ। ਇਸ ਵਿੱਚ ਕੋਈ ਸਵਾਲ ਨਹੀਂ ਹੈ ਕਿ ਉਹ ਸਾਧੂ ਨਹੀਂ ਹੈ ਜਾਂ ਉਹ ਇਮਾਨਦਾਰ ਨਹੀਂ ਹੈ, ਉਹ ਧਾਰਮਿਕ ਆਦਮੀ ਨਹੀਂ ਹੈ। ਉਹ ਸਿਰਫ਼ ਇੱਕ ਯੋਗਤਾ, ਕਿ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਾਲਾ ਹੈ, ਅਤੇ ਉਹ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ, ਪਰ ਕਦੇ-ਕਦੇ ਅਸਫਲ ਹੋ ਰਿਹਾ ਹੈ, ਪਰ ਫਿਰ ਵੀ, ਉਸਨੂੰ ਸਾਧੂ ਮੰਨਿਆ ਜਾਣਾ ਚਾਹੀਦਾ ਹੈ।" ਸਾਧੂ ਦਾ ਅਰਥ ਹੈ ਇਮਾਨਦਾਰ, ਧਾਰਮਿਕ, ਪਵਿੱਤਰ।"
661220 - ਪ੍ਰਵਚਨ BG 09.29-32 - ਨਿਉ ਯਾੱਰਕ