PA/670106c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭੌਤਿਕਵਾਦੀ ਦਾ ਮਤਲਬ ਕੋਈ ਅਸਾਧਾਰਨ ਸ਼ਖਸੀਅਤ ਨਹੀਂ ਹੈ। ਜੋ ਵਿਅਕਤੀ ਕ੍ਰਿਸ਼ਨ ਬਾਰੇ ਨਹੀਂ ਜਾਣਦਾ, ਉਹ ਭੌਤਿਕਵਾਦੀ ਹੈ। ਅਤੇ ਜੋ ਵਿਅਕਤੀ ਨਿਯਮ ਅਤੇ ਸਿਧਾਂਤਾਂ ਦੇ ਅਧੀਨ ਕ੍ਰਿਸ਼ਨ ਦੇ ਵਿਗਿਆਨ ਵਿੱਚ ਤਰੱਕੀ ਕਰਦਾ ਹੈ, ਉਸਨੂੰ ਅਧਿਆਤਮਵਾਦੀ ਕਿਹਾ ਜਾਂਦਾ ਹੈ। ਇਸ ਲਈ ਭੌਤਿਕਵਾਦੀ, ਬਿਮਾਰੀ ਇਹ ਹੈ ਕਿ ਹਰਵ ਅਭਕਤਾਸਯ ਕੁਤੋ ਮਹਾਦ-ਗੁਣਾ ਮਨੋ-ਰਥੇਨ ਅਸਤਿ ਧਾਵਤੋ ਬਹਿ: (SB 5.18.12)। ਜਦੋਂ ਤੱਕ ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਪੂਰੀ ਤਰ੍ਹਾਂ ਨਹੀਂ ਲੈਂਦੇ, ਅਸੀਂ ਮਾਨਸਿਕ ਪੱਧਰ 'ਤੇ ਭਟਕਦੇ ਰਹਾਂਗੇ। ਤੁਹਾਨੂੰ ਬਹੁਤ ਸਾਰੇ ਦਾਰਸ਼ਨਿਕ, ਦਰਸ਼ਨ ਦੇ ਡਾਕਟਰ ਮਿਲਣਗੇ, ਉਹ ਅਨੁਮਾਨ ਲਗਾ ਸਕਦੇ ਹਨ, ਮਾਨਸਿਕ ਪੱਧਰ 'ਤੇ, ਮਨ:, ਪਰ ਅਸਲ ਵਿੱਚ ਉਹ ਅਸਤ ਹਨ। ਉਨ੍ਹਾਂ ਦੀਆਂ ਗਤੀਵਿਧੀਆਂ ਭੌਤਿਕਵਾਦ ਵਿੱਚ ਦਿਖਾਈ ਦੇਣਗੀਆਂ। ਕੋਈ ਅਧਿਆਤਮਿਕ ਅਨੁਭਵ ਨਹੀਂ ਹੈ। ਇਸ ਲਈ ਵੱਧ ਜਾਂ ਘੱਟ ਮਾਤਰਾ ਵਿੱਚ, ਇਹ ਭੌਤਿਕ ਧਾਰਨਾ ਹਰ ਜਗ੍ਹਾ ਹੈ।"
670106 - ਪ੍ਰਵਚਨ CC Madhya 21.62-67 - ਨਿਉ ਯਾੱਰਕ