PA/670107 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਸਾਡਾ ਉਸ ਭਗਵਾਨ ਦੀ ਪਰਮ ਸ਼ਖਸੀਅਤ ਨਾਲ ਰਿਸ਼ਤਾ ਹੋਵੇਗਾ। ਫਿਰ ਇਹ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਇਹ ਹੁਣ ਚੈਤੰਨਯ ਮਹਾਪ੍ਰਭੂ ਦੁਆਰਾ ਸਮਝਾਇਆ ਜਾ ਰਿਹਾ ਹੈ, ਅਤੇ ਇਸਨੂੰ ਕਿਹਾ ਜਾਂਦਾ ਹੈ- ਸੇਵਾ ਕਰਨ ਦੀ ਪ੍ਰਕਿਰਿਆ ਜਿਸ ਦੁਆਰਾ ਅਸੀਂ ਜਿਸ ਪੱਧਰ ਤੱਕ ਪਹੁੰਚ ਸਕਦੇ ਹਾਂ- ਉਸਨੂੰ ਅਭਿਧੇਯ ਕਿਹਾ ਜਾਂਦਾ ਹੈ। ਅਭਿਧੇਯ ਦਾ ਅਰਥ ਹੈ ਕਰਤੱਵਾਂ ਦਾ ਪਾਲਣ, ਕਰਤੱਵਾਂ ਦਾ ਪਾਲਣ, ਜਾਂ ਫਰਜ਼ ਦਾ ਪਾਲਣ- ਕਰਤੱਵ ਨਹੀਂ: ਫਰਜ਼। ਤੁਸੀਂ ਕਈ ਵਾਰ ਕਰਤੱਵ ਤੋਂ ਬਚ ਸਕਦੇ ਹੋ, ਅਤੇ ਤੁਹਾਨੂੰ ਮੁਆਫ਼ ਕੀਤਾ ਜਾ ਸਕਦਾ ਹੈ, ਪਰ ਫਰਜ਼ ਤੋਂ ਅਸੀਂ ਨਹੀਂ ਬਚ ਕਰ ਸਕਦੇ। ਫਰਜ਼ ਦਾ ਅਰਥ ਹੈ ਤੁਹਾਨੂੰ ਕਰਨਾ ਪਵੇਗਾ। ਕਿਉਂਕਿ ਤੁਸੀਂ ਇਸਦੇ ਲਈ ਬਣਾਏ ਗਏ ਹੋ, ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਸੀਂ ਮੁਸ਼ਕਲ ਵਿੱਚ ਪੈ ਜਾਵੋਗੇ।"
670107 - ਪ੍ਰਵਚਨ CC Madhya 22.05 - ਨਿਉ ਯਾੱਰਕ