PA/670115 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਿਵੇਂ ਜਿੱਥੇ..., ਜਿੱਥੇ ਵੀ ਸੂਰਜ ਦੀ ਰੌਸ਼ਨੀ ਹੈ, ਉੱਥੇ ਹਨੇਰਾ ਨਹੀਂ ਹੋ ਸਕਦਾ। ਇਹ ਇੱਕ ਤੱਥ ਹੈ। ਤੁਸੀਂ ਇਹ ਨਹੀਂ ਕਹਿ ਸਕਦੇ, "ਓਹ, ਸੂਰਜ ਦੀ ਰੌਸ਼ਨੀ ਅਤੇ ਹਨੇਰਾ, ਇੱਕੋ ਸਮੇਂ ਮੌਜੂਦ ਹਨ।" ਨਹੀਂ। ਅਸਲ ਵਿੱਚ ਖੁੱਲ੍ਹੇ ਸੂਰਜ ਦੀ ਰੌਸ਼ਨੀ ਵਿੱਚ ਕੋਈ ਹਨੇਰਾ ਨਹੀਂ ਹੋ ਸਕਦਾ। ਇਸੇ ਤਰ੍ਹਾਂ, ਜਿਵੇਂ ਹੀ ਤੁਸੀਂ ਕ੍ਰਿਸ਼ਨ ਭਾਵਨਾ ਭਾਵਿਤ ਹੋ ਜਾਂਦੇ ਹੋ, ਇਹ ਸਮਝਣ ਲਈ ਕੋਈ ਗਲਤੀ ਨਹੀਂ ਹੋ ਸਕਦੀ ਕਿ..., ਇਹ ਭੌਤਿਕ ਸੰਸਾਰ ਕੀ ਹੈ। ਇਸਦਾ ਮਤਲਬ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਅੱਗੇ ਵਧੋਗੇ, ਓਨਾ ਹੀ ਤੁਸੀਂ ਇਸ ਭੌਤਿਕ ਸੰਸਾਰ ਦੀ ਪ੍ਰਕਿਰਤੀ ਨੂੰ ਸਮਝੋਗੇ।"
670115 - ਪ੍ਰਵਚਨ CC Madhya 22.27-31 - ਨਿਉ ਯਾੱਰਕ