PA/670123b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕੋਈ ਕ੍ਰਿਸ਼ਨ ਦੇ ਪਰਮ ਰੂਪ ਨੂੰ ਕਿਵੇਂ ਦੇਖ ਸਕਦਾ ਹੈ? ਸਿਰਫ਼ ਸੇਵਾ ਦੇ ਢੰਗ ਨਾਲ। ਨਹੀਂ ਤਾਂ, ਹੋਰ ਕੋਈ ਸੰਭਾਵਨਾ ਨਹੀਂ ਹੈ। ਸੇਵੋਨਮੁਖੇ ਹੀ ਜਿਹਵਾਦੌ (ਭਕਤੀ-ਰਸਾਮ੍ਰਿਤ-ਸਿੰਧੂ 1.2.234)। ਜੇਕਰ ਤੁਸੀਂ ਸੇਵਾ ਦੀ ਭਾਵਨਾ ਵਿੱਚ ਲੱਗੇ ਰਹੋ, ਤਾਂ ਪਰਮਾਤਮਾ ਤੁਹਾਡੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਕਰੇਗਾ। ਤੁਸੀਂ ਪਰਮਾਤਮਾ ਨੂੰ ਨਹੀਂ ਦੇਖ ਸਕਦੇ। ਤੁਸੀਂ... ਆਪਣੇ ਛੋਟੇ ਜਿਹੇ ਯਤਨ ਨਾਲ ਤੁਸੀਂ ਪਰਮਾਤਮਾ ਨੂੰ ਨਹੀਂ ਦੇਖ ਸਕਦੇ। ਇਹ ਸੰਭਵ ਨਹੀਂ ਹੈ। ਜਿਵੇਂ ਅੱਧੀ ਰਾਤ ਨੂੰ, ਹਨੇਰੇ ਵਿੱਚ, ਸੂਰਜ ਨੂੰ ਵੇਖਣਾ ਸੰਭਵ ਨਹੀਂ ਹੈ। ਤੁਸੀਂ ਸੂਰਜ ਨੂੰ ਦੇਖ ਸਕਦੇ ਹੋ ਜਦੋਂ ਸੂਰਜ ਖੁਦ ਤੁਹਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਸੂਰਜ ਦਾ ਅਪਣਾ ਇੱਕ ਸਮਾਂ ਹੈ, ਕਹਿ ਲਓ, ਸਵੇਰੇ 4:30 ਜਾਂ 5:00 ਵਜੇ, ਇੱਕਦਮ ਪ੍ਰਗਟ ਹੁੰਦਾ ਹੈ। ਅਤੇ ਜਿਵੇਂ ਹੀ ਸੂਰਜ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਤੁਸੀਂ ਆਪਣੇ ਆਪ ਨੂੰ ਦੇਖਦੇ ਹੋ, ਤੁਸੀਂ ਸੂਰਜ ਨੂੰ ਦੇਖਦੇ ਹੋ ਅਤੇ ਤੁਸੀਂ ਸੰਸਾਰ ਨੂੰ ਦੇਖਦੇ ਹੋ। ਅਤੇ ਜਿੰਨਾ ਚਿਰ ਤੁਸੀਂ ਸੂਰਜ ਨੂੰ ਨਹੀਂ ਦੇਖ ਸਕਦੇ, ਤੁਸੀਂ ਹਨੇਰੇ ਵਿੱਚ ਹੋ, ਸੰਸਾਰ ਹਨੇਰੇ ਵਿੱਚ ਹੈ ਅਤੇ ਤੁਸੀਂ ਨਹੀਂ ਦੇਖ ਸਕਦੇ।"
670123 - ਪ੍ਰਵਚਨ CC Madhya 25.36-40 - ਸੈਨ ਫ੍ਰਾਂਸਿਸਕੋ