PA/670313 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਕਈ ਵਾਰ, ਜਦੋਂ ਅਸੀਂ ਇਸ ਭੌਤਿਕ ਜੀਵਨ ਤੋਂ ਘਿਣ ਕਰਦੇ ਹਾਂ, ਅਸੀਂ ਭੁੱਲਣਾ ਚਾਹੁੰਦੇ ਹਾਂ, ਸਾਰੀਆਂ ਚੀਜ਼ਾਂ ਭੁੱਲਣਾ ਚਾਹੁੰਦੇ ਹਾਂ। ਕਈ ਵਾਰ ਇੱਕ ਆਦਮੀ ਸ਼ਰਾਬ ਪੀਣ ਲੱਗ ਪੈਂਦਾ ਹੈ: "ਓ, ਕਾਰੋਬਾਰੀ ਚਿੰਤਾ, ਇੰਨੀਆਂ ਚਿੰਤਾਵਾਂ, ਹੱਲ ਨਹੀਂ ਹੋ ਸਕਦੀਆਂ। ਮੈਨੂੰ ਪੀਣ ਦਿਓ। ਆਹ।" ਇਸ ਲਈ ਕਈ ਵਾਰ ਅਸੀਂ ਏਲ. ਏਸ. ਡੀ. ਜਾਂ ਹੋਰ ਨਸ਼ੀਲੇ ਪਦਾਰਥ, ਗਾਂਜਾ, ਪਾਨ ਲੈਂਦੇ ਹਾਂ। ਤਾਂ ਇਹ ਹੈ... ਸੁਸ਼ੁਪਤਿ: ਲਈ ਇੱਕ ਪ੍ਰਵਿਰਤੀ ਹੈ, ਸੁਸ਼ੁਪਤਿ: ਦੇ ਪੜਾਅ 'ਤੇ ਜਾਣਾ। ਕਈ ਵਾਰ ਉਹ ਚੰਗੀ ਨੀਂਦ ਲੈਣ ਲਈ ਟੀਕਾ ਲਗਾਉਂਦੇ ਹਨ। ਹੁਣ ਨੀਂਦ ਦੀਆਂ ਗੋਲੀਆਂ ਵੀ ਹਨ, ਬਹੁਤ ਸਾਰੀਆਂ ਚੀਜ਼ਾਂ ਹਨ। ਇਸ ਲਈ ਅਸਲ ਵਿੱਚ, ਸ਼ੁੱਧ ਆਤਮਿਕ ਆਤਮਾ ਦੇ ਰੂਪ ਵਿੱਚ, ਮੈਂ ਭੁੱਲਣਾ ਚਾਹੁੰਦਾ ਹਾਂ, ਪਰ ਕਿਉਂਕਿ ਮੈਂ ਅਸਲ ਮਾਰਗ ਨੂੰ ਸਵੀਕਾਰ ਨਹੀਂ ਕਰਦਾ, ਇਸ ਭੌਤਿਕ ਹੋਂਦ ਤੋਂ ਕਿਵੇਂ ਬਾਹਰ ਨਿਕਲਣਾ ਹੈ, ਇਸ ਲਈ ਸਾਨੂੰ ਕੁਝ ਮਨਘੜਤ ਸਾਧਨਾਂ ਨੂੰ ਸਵੀਕਾਰ ਕਰਨਾ ਪੈਂਦਾ ਹੈ। ਇਹ ਸਾਨੂੰ ਨਹੀਂ ਬਚਾਏਗਾ। ਇਹ ਸਾਨੂੰ ਨਹੀਂ ਬਚਾਏਗਾ।"
670313 - ਪ੍ਰਵਚਨ SB 07.07.25-28 - ਸੈਨ ਫ੍ਰਾਂਸਿਸਕੋ