PA/670313b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਜੇਕਰ ਤੁਸੀਂ ਸਿਰਫ਼ ਇਸ ਭਾਵਨਾ ਵਿੱਚ ਆ ਜਾਂਦੇ ਹੋ, ਕਿ "ਮੈਂ ਪਰਮਾਤਮਾ ਦਾ ਸਦੀਵੀ ਸੇਵਕ ਹਾਂ, ਅਤੇ ਮੇਰਾ ਕੰਮ ਪਰਮਾਤਮਾ ਦੀ ਸੇਵਾ ਕਰਨਾ ਹੈ..." ਅਤੇ ਕ੍ਰਿਸ਼ਨ, ਜਾਂ ਪਰਮਾਤਮਾ ਦੇ ਸੰਬੰਧ ਵਿੱਚ, ਕੋਈ ਹੋਰ ਸੇਵਾ ਹੈ। ਜਿਵੇਂ ਅਸੀਂ ਇਹ ਸੇਵਾ ਦੇ ਰਹੇ ਹਾਂ। ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਫੈਲਾ ਰਹੇ ਹਾਂ, ਕਿਉਂ? ਇਹ ਕੋਈ ਕਾਰੋਬਾਰ ਨਹੀਂ ਹੈ। ਪਰ ਕਿਉਂਕਿ ਅਸੀਂ ਕ੍ਰਿਸ਼ਨ, ਜਾਂ ਪਰਮਾਤਮਾ ਨਾਲ ਆਪਣਾ ਸੰਬੰਧ ਬਣਾ ਲਿਆ ਹੈ, ਅਸੀਂ ਇਸਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ। ਇਸ ਲਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਾ ਮਤਲਬ ਇਸ ਭੌਤਿਕ ਸੰਸਾਰ ਤੋਂ ਦੂਰ ਰਹਿਣਾ ਨਹੀਂ ਹੈ, ਪਰ ਉਸਦੀਆਂ ਗਤੀਵਿਧੀਆਂ ਵੱਖਰੀਆਂ ਹਨ। ਉਹ ਉਸ ਗਤੀਵਿਧੀ ਵਿੱਚ ਨਹੀਂ ਹੈ ਜੋ ਚਿੰਤਾ ਪੈਦਾ ਕਰੇਗੀ। ਇੱਥੇ ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਦਾ ਪ੍ਰਚਾਰ ਕਰ ਰਹੇ ਹਾਂ। ਓਹ, ਇਸ ਵਿੱਚ ਕੋਈ ਕਾਰੋਬਾਰ ਨਹੀਂ ਹੈ। ਅਸੀਂ ਤੁਹਾਡੇ ਤੋਂ ਕੁਝ ਵੀ ਉਮੀਦ ਨਹੀਂ ਕਰਦੇ। ਪਰ ਜੇਕਰ ਤੁਸੀਂ ਇਸਨੂੰ ਸਵੀਕਾਰ ਕਰਦੇ ਹੋ, ਤਾਂ ਸਾਡਾ ਮਿਸ਼ਨ ਵਧੀਆ ਹੈ। ਜੇਕਰ ਤੁਸੀਂ ਇਸਨੂੰ ਸਵੀਕਾਰ ਨਹੀਂ ਕਰਦੇ, ਤਾਂ ਵੀ ਕੋਈ ਚਿੰਤਾ ਨਹੀਂ ਹੈ।"
670313 - ਪ੍ਰਵਚਨ SB 07.07.25-28 - ਸੈਨ ਫ੍ਰਾਂਸਿਸਕੋ