PA/670317 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਕੋਈ ਵੀ ਸੱਚੇ ਅਧਿਆਤਮਿਕ ਗੁਰੂ ਦੇ ਮਾਰਗਦਰਸ਼ਨ ਵਿੱਚ, ਪੂਰੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਆਪਣੀ ਭਗਤੀ ਸੇਵਾ ਕਰਦਾ ਹੈ, ਤਾਂ ਉਹ ਹੌਲੀ-ਹੌਲੀ ਰਤਿ: ਦਾ ਵਿਕਾਸ ਕਰਦਾ ਹੈ।" ਰਤਿ: ਦਾ ਅਰਥ ਹੈ ਪਿਆਰ, ਸਨੇਹ, ਪ੍ਰਭੂ ਲਈ ਲਗਾਵ। ਹੁਣ ਸਾਡੇ ਕੋਲ ਪਦਾਰਥ ਲਈ ਲਗਾਵ ਹੈ। ਇਸ ਲਈ ਜਿਵੇਂ-ਜਿਵੇਂ ਅਸੀਂ ਤਰੱਕੀ ਕਰਦੇ ਹਾਂ, ਅਸੀਂ ਹੌਲੀ-ਹੌਲੀ ਭੌਤਿਕ ਲਗਾਵ ਤੋਂ ਮੁਕਤ ਹੋ ਜਾਂਦੇ ਹਾਂ ਅਤੇ ਪਰਮਾਤਮਾ ਲਈ ਪੂਰੇ ਲਗਾਵ ਦੇ ਪੱਧਰ 'ਤੇ ਆਉਂਦੇ ਹਾਂ। ਇਸ ਲਈ ਲਗਾਵ, ਇਹ ਮੇਰੀ ਕੁਦਰਤੀ ਪ੍ਰਵਿਰਤੀ ਹੈ। ਮੈਂ ਲਗਾਵ ਤੋਂ ਮੁਕਤ ਨਹੀਂ ਹੋ ਸਕਦਾ। ਮੈਂ ਜਾਂ ਤਾਂ ਇਸ ਪਦਾਰਥ ਨਾਲ ਜੁੜਿਆ ਰਹਾਂਗਾ ਜਾਂ ਮੈਂ ਆਤਮਾ ਨਾਲ ਜੁੜਿਆ ਰਹਾਂਗਾ। ਜੇਕਰ ਮੈਂ ਆਤਮਾ ਨਾਲ ਜੁੜਿਆ ਨਹੀਂ ਹਾਂ, ਤਾਂ ਮੈਂ ਪਦਾਰਥ ਨਾਲ ਜੁੜਿਆ ਹੋਵਾਂਗਾ। ਅਤੇ ਜੇਕਰ ਮੈਂ ਆਤਮਾ ਨਾਲ ਜੁੜਿਆ ਹੋਇਆ ਹਾਂ, ਤਾਂ ਮੇਰਾ ਭੌਤਿਕ ਲਗਾਵ ਖਤਮ ਹੋ ਗਿਆ ਹੈ। ਇਹ ਪ੍ਰਕਿਰਿਆ ਹੈ।"
670317 - ਪ੍ਰਵਚਨ SB 07.07.32-35 - ਸੈਨ ਫ੍ਰਾਂਸਿਸਕੋ