PA/670329 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਤਮਾ ਸਦੀਵੀ ਹੈ, ਨ ਹਨਯਤੇ ਹਨਯਮਾਨੇ ਸਰੀਰੇ: (ਭ.ਗ੍ਰੰ. 2.20) 'ਇਸ ਸਰੀਰ ਦੇ ਵਿਨਾਸ਼ ਤੋਂ ਬਾਅਦ ਵੀ, ਚੇਤਨਾ ਦਾ ਨਾਸ਼ ਨਹੀਂ ਹੁੰਦਾ'। ਇਹ ਜਾਰੀ ਰਹਿੰਦੀ ਹੈ। ਇਸ ਦੀ ਬਜਾਏ, ਕਿਸੇ ਹੋਰ ਕਿਸਮ ਦੇ ਸਰੀਰ ਵਿੱਚ ਤਬਦੀਲ ਕੀਤੀ ਗਈ ਚੇਤਨਾ ਮੈਨੂੰ ਜੀਵਨ ਦੀ ਭੌਤਿਕ ਧਾਰਨਾ ਵਿੱਚ ਦੁਬਾਰਾ ਜ਼ਿੰਦਾ ਕਰ ਦਿੰਦੀ ਹੈ। ਇਸਦਾ ਵਰਣਨ ਭਗਵਦ-ਗੀਤਾ ਵਿੱਚ ਵੀ ਕੀਤਾ ਗਿਆ ਹੈ, ਯਮ ਯਮ ਵਾਪਿ ਸ੍ਮਰਣ ਭਾਵਮ ਤਯਾਜਤਿ ਅੰਤੇ ਕਾਲੇਵਰਮ (ਭ.ਗ੍ਰੰ. 8.6)। ਮੌਤ ਦੇ ਸਮੇਂ, ਜੇਕਰ ਸਾਡੀ ਚੇਤਨਾ ਸ਼ੁੱਧ ਹੁੰਦੀ ਹੈ, ਤਾਂ ਉਹ ਅਗਲਾ ਜੀਵਨ ਭੌਤਿਕ ਨਹੀਂ ਹੁੰਦਾ, ਅਗਲਾ ਜੀਵਨ ਸ਼ੁੱਧ ਅਧਿਆਤਮਿਕ ਜੀਵਨ ਹੁੰਦਾ ਹੈ। ਪਰ ਜੇਕਰ ਸਾਡੀ ਚੇਤਨਾ ਮੌਤ ਦੇ ਕੰਢੇ 'ਤੇ ਸ਼ੁੱਧ ਨਹੀਂ ਹੈ, ਤਾਂ ਸਾਨੂੰ ਇਸ ਸਰੀਰ ਨੂੰ ਛੱਡ ਕੇ, ਇਸ ਭੌਤਿਕ ਸਰੀਰ ਨੂੰ ਦੁਬਾਰਾ ਲੈਣਾ ਪਵੇਗਾ। ਇਹ ਕੁਦਰਤ ਦੇ ਨਿਯਮ ਦੁਆਰਾ ਚੱਲ ਰਹੀ ਪ੍ਰਕਿਰਿਆ ਹੈ।"
670329 - ਪ੍ਰਵਚਨ SB 01.02.17 - ਸੈਨ ਫ੍ਰਾਂਸਿਸਕੋ