PA/670415 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਧਰਮਾਵਿਰੁਧੋ ਕਾਮੋ 'ਸ੍ਮਿ ਅਹਮ (ਭ.ਗ੍ਰੰ. 7.11): "ਜਿਸ ਸੈਕਸ ਇੱਛਾ ਨੂੰ ਧਰਮ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ, ਉਹੀ ਮੈਂ ਹਾਂ।" ਉਹ ਕ੍ਰਿਸ਼ਨ ਹੈ। ਸੈਕਸ ਇੱਛਾ ਨੂੰ ਪੂਰਾ ਕਰਨਾ - ਇਸਦਾ ਮਤਲਬ ਇਹ ਨਹੀਂ ਹੈ ਕਿ ਬਿੱਲੀ ਵਾਂਗ, ਅਸੀਂ ਆਜ਼ਾਦ ਹਾਂ। ਇਹ ਆਜ਼ਾਦੀ ਕੀ ਹੈ? ਉਸ ਆਜ਼ਾਦੀ ਵਿੱਚ ਬਿੱਲੀਆਂ ਅਤੇ ਕੁੱਤੇ ਹਨ। ਉਹ ਇੰਨੀਆਂ ਆਜ਼ਾਦ ਹਨ ਕਿ ਸੜਕ 'ਤੇ ਉਹ ਸੈਕਸ ਕਰਦੇ ਹਨ। ਤੁਹਾਡੇ ਕੋਲ ਇੰਨੀ ਆਜ਼ਾਦੀ ਨਹੀਂ ਹੈ। ਤੁਹਾਨੂੰ ਇੱਕ ਕਮਰਾ, ਘਰ ਲੱਭਣਾ ਪਵੇਗਾ। ਤਾਂ ਕੀ ਤੁਸੀਂ ਇਹ ਆਜ਼ਾਦੀ ਚਾਹੁੰਦੇ ਹੋ? ਇਹ ਆਜ਼ਾਦੀ ਨਹੀਂ ਹੈ। ਇਹ, ਮੇਰਾ ਮਤਲਬ, ਨਰਕ ਵਿੱਚ ਜਾਣਾ ਹੈ। ਇਹ ਆਜ਼ਾਦੀ ਨਹੀਂ ਹੈ। ਇਸ ਲਈ ਵੈਦਿਕ ਸਾਹਿਤ ਹੁਕਮ ਦਿੰਦਾ ਹੈ ਕਿ ਜੇਕਰ ਤੁਸੀਂ ਸੈਕਸ ਜੀਵਨ ਚਾਹੁੰਦੇ ਹੋ, ਤਾਂ ਤੁਸੀਂ ਗ੍ਰਹਿਸਥੀ ਬਣੋ। ਤੁਸੀਂ ਇੱਕ ਚੰਗੀ ਕੁੜੀ ਨਾਲ ਵਿਆਹ ਕਰੋ, ਅਤੇ ਫਿਰ ਤੁਹਾਨੂੰ ਬਹੁਤ ਚੰਗੀ ਜ਼ਿੰਮੇਵਾਰੀ ਮਿਲ ਜਾਂਦੀ ਹੈ। ਇਹ, ਇਹ ਰਿਆਇਤ, ਸੈਕਸ ਜੀਵਨ, ਇਜਾਜ਼ਤ ਹੈ ਤਾਂ ਜੋ ਤੁਹਾਨੂੰ ਬਾਕੀ ਸਾਰਿਆਂ ਦੀ ਸੇਵਾ ਕਰਨੀ ਹੈ। ਇਹ ਜ਼ਿੰਮੇਵਾਰੀ ਹੈ।"
670415 - ਪ੍ਰਵਚਨ CC Adi 07.108-109 - ਨਿਉ ਯਾੱਰਕ