PA/670416 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਿਵੇਂ ਸਾਡੇ ਗਾਂਧੀ: ਉਹ ਭਗਵਦ-ਗੀਤਾ ਤੋਂ ਅਹਿੰਸਾ ਸਾਬਤ ਕਰਨਾ ਚਾਹੁੰਦੇ ਸਨ। ਭਗਵਦ-ਗੀਤਾ ਦਾ ਪ੍ਰਚਾਰ ਜੰਗ ਦੇ ਮੈਦਾਨ ਵਿੱਚ ਕੀਤਾ ਜਾ ਰਿਹਾ ਹੈ, ਅਤੇ ਇਹ ਪੂਰੀ ਤਰ੍ਹਾਂ ਹਿੰਸਾ ਹੈ। ਉਹ ਕਿਵੇਂ ਸਾਬਤ ਕਰ ਸਕਦਾ ਹੈ? ਇਸ ਲਈ ਉਹ ਆਪਣੇ ਹੀ ਅਰਥ ਕੱਢ ਰਿਹਾ ਹੈ... ਇਹ ਬਹੁਤ ਦੁਖਦਾਈ ਹੈ, ਅਤੇ ਜੋ ਕੋਈ ਵੀ ਅਜਿਹੀ ਵਿਆਖਿਆ ਪੜ੍ਹੇਗਾ, ਉਹ ਤਬਾਹ ਹੋ ਜਾਵੇਗਾ। ਉਹ ਤਬਾਹ ਹੋ ਜਾਵੇਗਾ ਕਿਉਂਕਿ ਭਗਵਦ-ਗੀਤਾ ਤੁਹਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਜਗਾਉਣ ਲਈ ਹੈ। ਜੇਕਰ ਇਹ ਨਹੀਂ ਜਾਗਦੀ, ਤਾਂ ਇਹ ਸਮੇਂ ਦੀ ਬੇਕਾਰ ਬਰਬਾਦੀ ਹੈ। ਜਿਵੇਂ ਚੈਤੰਨਯ ਮਹਾਪ੍ਰਭੂ ਨੇ ਬ੍ਰਾਹਮਣ ਨੂੰ ਗਲੇ ਲਗਾਇਆ ਜੋ ਅਨਪੜ੍ਹ ਸੀ ਪਰ ਉਸਨੇ ਭਗਵਦ-ਗੀਤਾ ਦਾ ਸਾਰ, ਭਗਵਾਨ ਅਤੇ ਭਗਤ ਵਿਚਕਾਰ ਸਬੰਧ ਨੂੰ ਅਪਣਾ ਲਿਆ। ਇਸ ਲਈ ਜਦੋਂ ਤੱਕ ਅਸੀਂ ਅਸਲ, ਮੇਰਾ ਮਤਲਬ ਹੈ, ਕਿਸੇ ਵੀ ਸਾਹਿਤ ਦੇ ਸਾਰ ਨੂੰ ਨਹੀਂ ਜਾਣ ਲੈਂਦੇ, ਇਹ ਸਿਰਫ਼ ਸਮੇਂ ਦੀ ਬਰਬਾਦੀ ਹੈ।"
670416 - ਪ੍ਰਵਚਨ CC Adi 07.109-114 - ਨਿਉ ਯਾੱਰਕ