PA/680310 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਇਸ ਦਿਕਸ਼ਾ ਦਾ ਅਰਥ ਹੈ ਸ਼ੁੱਧੀਕਰਨ । ਇਸ ਭੌਤਿਕ ਸੰਸਾਰ ਵਿੱਚ ਅਸੀਂ ਸਾਰੇ ਅਪਵਿੱਤਰ ਹਾਂ। ਕਿਉਂਕਿ ਅਸੀਂ ਅਪਵਿੱਤਰ ਹਾਂ, ਇਸਲਈ ਮੌਤ, ਰੋਗ, ਬੁਢਾਪਾ ਅਤੇ ਜਨਮ ਦੀਆਂ ਪੀੜਾਂ ਸਾਡੇ ਉੱਤੇ ਕਾਬੂ ਪਾ ਲੈਂਦੀਆਂ ਹਨ। ਜਿਵੇਂ ਬਿਮਾਰ ਹਾਲਤ ਵਿੱਚ ਸਾਨੂੰ ਅਨੁਭਵ ਹੁੰਦਾ ਹੈ ਕਿ ਇੱਥੇ ਕਿੰਨੀਆਂ ਹੀ ਦੁਖਦਾਈ ਸਥਿਤੀਆਂ ਹਨ। ਇਸੇ ਤਰ੍ਹਾਂ ਇਸ ਭੌਤਿਕਵਾਦੀ ਜੀਵਨ ਢੰਗ ਵਿੱਚ ਇਹ ਲੱਛਣ, ਜਨਮ, ਮੌਤ, ਬਿਮਾਰੀ ਅਤੇ ਬੁਢਾਪਾ, ਇਹ ਵੱਖ-ਵੱਖ ਤਰ੍ਹਾਂ ਦੇ ਦੁੱਖ ਹਨ। ਬਦਮਾਸ਼, ਭੌਤਿਕਵਾਦੀ, ਉਹ ਸੋਚ ਰਹੇ ਹਨ ਕਿ ਉਹ ਤਰੱਕੀ ਕਰ ਰਹੇ ਹਨ, ਪਰ ਉਨ੍ਹਾਂ ਕੋਲ ਇਨ੍ਹਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੈ।" |
680310 - ਪ੍ਰਵਚਨ Initiation - ਸੈਨ ਫ੍ਰਾਂਸਿਸਕੋ |