"ਸਾਡਾ ਕੰਮ ਇਹ ਹੈ ਕਿ ਕਿਵੇਂ ਕ੍ਰਿਸ਼ਨ ਨਾਲ ਲਗਨ ਪੈਦਾ ਕੀਤੀ ਜਾਵੇ। ਜੇਕਰ ਤੁਸੀਂ ਉਹ ਲਗਨ ਇੱਕ ਸੈਕਿੰਡ ਵਿੱਚ ਪੈਦਾ ਕਰ ਲੈਂਦੇ ਹੋ, ਤਾਂ ਸਾਰਾ ਕੰਮ ਇੱਕ ਸੈਕਿੰਡ ਵਿੱਚ ਮੁਕੰਮਲ ਹੋ ਸਕਦਾ ਹੈ। ਪਰ ਜੇ ਤੁਸੀਂ ਸਾਲਾਂ ਤੱਕ ਇਸ ਲਗਨ ਨੂੰ ਪੈਦਾ ਨਹੀਂ ਕਰ ਸਕਦੇ, ਤਾਂ ਇਹ ਬਹੁਤ ਮੁਸ਼ਕਲ ਹੈ। ਕੇਵਲ ਇਮਤਿਹਾਨ ਇਹ ਹੈ ਕਿ ਤੁਸੀਂ ਕ੍ਰਿਸ਼ਨ ਨਾਲ ਆਪਣੀ ਲਗਨ ਕਿਵੇਂ ਵਿਕਸਿਤ ਕੀਤੀ ਹੈ। ਜੇ ਤੁਸੀਂ ਇਸ ਬਾਰੇ ਗੰਭੀਰ ਹੋ, ਤਾਂ ਇਹ ਇੱਕ ਸੈਕਿੰਡ ਵਿੱਚ ਕੀਤਾ ਜਾ ਸਕਦਾ ਹੈ। ਜੇ ਤੁਸੀਂ ਗੰਭੀਰ ਨਹੀਂ ਹੋ, ਤਾਂ ਇਹ ਕਈ ਜਨਮਾਂ ਵਿੱਚ ਵੀ ਨਹੀਂ ਕੀਤਾ ਜਾ ਸਕਦਾ। ਇਸਲਈ ਇਹ ਸਿਰਫ ਤੁਹਾਡੇ ਗੰਭੀਰ ਸੁਭਾਅ 'ਤੇ ਨਿਰਭਰ ਕਰਦਾ ਹੈ। ਕ੍ਰਿਸ਼ਨ ਇੱਕ ਭੌਤਿਕ ਚੀਜ਼ ਨਹੀਂ ਹਨ ਜੋ ਇਸ ਨੂੰ ਕਿਸੇ ਖਾਸ ਸਮੇਂ ਦੀ ਲੋੜ ਹੋਵੇ...ਨਹੀਂ। ਸਿਰਫ਼ ਇੱਕ ਹੀ ਚੀਜ਼ ਹੈ। ਮਯਿ ਆਸਕਤ ਮਨਾਹ (ਭ.ਗੀ. 7.1)। ਤੁਹਾਨੂੰ ਕ੍ਰਿਸ਼ਨ ਲਈ ਆਪਣੀ ਪੂਰੀ ਲਗਨ ਪੈਦਾ ਕਰਨੀ ਪਵੇਗੀ।"
|