"ਸ਼ੁਕਦੇਵ ਗੋਸਵਾਮੀ ਕਹਿੰਦੇ ਹਨ, ਤਤਸ਼ ਚ ਅਨੁਦਿਨਮ। ਅਨੁਦਿਨਮ ਦਾ ਅਰਥ ਹੈ 'ਜਿਵੇਂ ਦਿਨ ਬੀਤਦੇ ਜਾਣਗੇ'। ਫਿਰ ਲੱਛਣ ਕੀ ਹੋਣਗੇ? ਨਾਨਕਸ਼ਯਤਿ। ਨਾਨਕਸ਼ਯਤਿ ਦਾ ਅਰਥ ਹੈ ਹੌਲੀ-ਹੌਲੀ ਖਤਮ ਹੋਣਾ, ਖ਼ਤਮ ਹੋ ਜਾਏਗਾ। ਕੀ ਖ਼ਤਮ ਹੋਵੇਗਾ? ਧਰਮ, ਧਾਰਮਿਕਤਾ; ਸੱਚ, ਸਚਿਆਈ; ਸਾਫ਼, ਸਫਾਈ; ਮੁਆਫ਼ੀ, ਮੁਆਫ਼ ਕਰਨਾ; ਦਿਆ,ਦਿਆਲਤਾ; ਉਮਰ, ਜੀਵਨ ਦੀ ਮਿਆਦ ; ਬਲ, ਸ਼ਕਤੀ ਅਤੇ ਸਮ੍ਰਤੀ, ਯਾਦ। ਇਨ੍ਹਾਂ ਅੱਠ ਚੀਜਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਹਿਲੀ ਚੀਜ ਹੈ ਧਾਰਮਿਕਤਾ।ਜਿਵੇਂ-ਜਿਵੇਂ ਕਲਯੁਗ ਵਧਦਾ ਜਾਵੇਗਾ, ਲੋਕ ਜ਼ਿਆਦਾ ਤੋਂ ਜ਼ਿਆਦਾ ਅਧਰਮੀ ਹੁੰਦੇ ਜਾਣਗੇ। ਅਤੇ ਉਹ ਹੋਰ ਜਿਆਦਾ ਝੂਠ ਬੋਲਣ ਵਾਲੇ ਬਣ ਜਾਣਗੇ। ਉਹ ਸੱਚ ਬੋਲਣਾ ਭੁੱਲ ਜਾਣਗੇ। ਸੁੱਚਾਪਨ ਅਤੇ ਸਫਾਈ ਵੀ ਘੱਟ ਜਾਵੇਗੀ।"
|