"ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ / ਹਰੇ ਰਾਮ, ਹਰੇ ਰਾਮ, ਰਾਮ ਰਾਮ, ਹਰੇ ਹਰੇ ਦਾ ਇਹ ਜਾਪ ਇੱਕ ਅਲੌਕਿਕ ਧੁਨੀ ਹੈ। ਧੁਨੀ ਸਾਰੀ ਸ੍ਰਿਸ਼ਟੀ ਦਾ ਮੂਲ ਹੈ। ਇਸ ਲਈ ਜੇ ਕਰ ਤੁਸੀਂ ਇਸ ਅਲੌਕਿਕ ਧੁਨੀ ਦਾ ਜਾਪ ਕਰੋਗੇ, ਤਾਂ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਫ਼ਲਸਫ਼ੇ ਨੂੰ ਬਹੁਤ ਜਲਦੀ ਸਮਝ ਸਕੋਗੇ। ਅਤੇ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਮੰਨ ਲਓ, ਤੁਸੀਂ ਹਰੇ ਕ੍ਰਿਸ਼ਨ ਮਹਾਮੰਤਰ ਦਾ ਜਾਪ ਕਰਦੇ ਹੋ ਅਤੇ ਤੁਸੀਂ ਕੁਝ ਵੀ ਨਹੀਂ ਗੁਆਉਂਦੇ। ਪਰ ਜੇ ਇਸਦੇ ਜਾਪ ਨਾਲ ਤੁਹਾਨੂੰ ਕੋਈ ਲਾਭ ਮਿਲਦਾ ਹੈ , ਤਾਂ ਤੁਸੀਂ ਇਸ ਨੂੰ ਜਾਪ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਹਰੇ ਕ੍ਰਿਸ਼ਨ ਮਹਾਮੰਤਰ ਦਾ ਜਾਪ ਕਰੋ। ਅਸੀਂ ਤੁਹਾਨੂੰ ਸਿਰਫ਼ ਬੇਨਤੀ ਕਰ ਰਹੇ ਹਾਂ, ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਨੂੰ ਕੋਈ ਪੈਸੇ ਦਿਓ ਜਾਂ ਕੋਈ ਦੁੱਖ ਝੇਲੋ ਜਾਂ ਪੜ੍ਹੇ ਲਿਖੇ ਬਣੋ ਜਾਂ ਇੰਜੀਨੀਅਰ ਬਣੋ ਜਾਂ ਵਕੀਲ ਬਣੋ ਅਤੇ ਫਿਰ ਸਾਡੇ ਕੋਲ ਆਓ। ਤੁਸੀਂ ਜੋ ਵੀ ਹੋ, ਉੱਥੇ ਹੀ ਰਹੋ। ਬਸ ਇਹਨਾਂ ਸੋਲਾਂ ਸ਼ਬਦਾਂ ਵਾਲੇ ਮਹਾਮੰਤਰ ਦਾ ਉਚਾਰਨ ਕਰਨ ਦੀ ਕੋਸ਼ਿਸ਼ ਕਰੋ, ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ/ਹਰੇ ਰਾਮ, ਹਰੇ ਰਾਮ, ਰਾਮ, ਰਾਮ, ਹਰੇ ਹਰੇ।"
|