PA/680616 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਮਨੁੱਖੀ ਸਰੀਰ ਦਾ ਰੂਪ, ਇਹ ਬਹੁਤ ਘੱਟ ਹੀ ਪ੍ਰਾਪਤ ਹੁੰਦਾ ਹੈ। ਇਸਦੀ ਦੁਰਵਰਤੋਂ ਨਾ ਕੀਤੀ ਜਾਵੇ। ਇਹ ਪਹਿਲਾ ਗਿਆਨ ਹੈ। ਪਰ ਲੋਕ ਇਸ ਤਰ੍ਹਾਂ ਸਿੱਖਿਅਤ ਨਹੀਂ ਹਨ। ਉਨ੍ਹਾਂ ਨੂੰ ਇੰਦਰੀਆਂ ਦਾ ਆਨੰਦ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ: 'ਮਜ਼ਾ ਲਓ, ਅਨੰਦ ਲਓ, ਅਨੰਦ ਲਓ'। ਕੁਝ ਦੁਸ਼ਟ ਲੋਕ ਆਉਂਦੇ ਹਨ ਅਤੇ ਉਹ ਵੀ ਕਹਿੰਦੇ ਹਨ, 'ਸਭ ਠੀਕ ਹੈ, ਜਾਓ ਅਤੇ ਆਨੰਦ ਮਾਣੋ।' ਸਿਰਫ਼ ਪੰਦਰਾਂ ਮਿੰਟਾਂ ਲਈ ਸਿਮਰਨ ਕਰੋ। ਪਰ ਅਸਲ ਵਿੱਚ, ਇਹ ਸਰੀਰ ਇੰਦਰੀਆਂ ਦੀ ਤ੍ਰਿਪਤੀ ਲਈ ਨਹੀਂ ਹੈ। ਸਾਨੂੰ ਇੰਦਰੀਆਂ ਦੇ ਆਨੰਦ ਦੀ ਲੋੜ ਹੈ ਕਿਉਂਕਿ ਇਹ ਸਰੀਰ ਦੀ ਮੰਗ ਹੈ। ਜੇਕਰ ਅਸੀਂ ਸਰੀਰ ਨੂੰ ਇੱਕ ਸਿਹਤਮੰਦ ਸਥਿਤੀ ਵਿੱਚ ਰੱਖਣਾ ਚਾਹੁੰਦੇ ਹਾਂ, ਤਾਂ ਸਰੀਰ ਦੀਆਂ ਮੰਗਾਂ - ਖਾਣਾ, ਸੌਣਾ, ਮੇਲ ਕਰਨਾ ਅਤੇ ਆਪਣਾ ਬਚਾਅ ਕਰਨਾ - ਪ੍ਰਦਾਨ ਕਰਨਾ ਲਾਜ਼ਮੀ ਹੈ। ਪਰ ਇਸ ਨੂੰ ਵਧਾਉਣਾ ਨਹੀਂ ਚਾਹੀਦਾ। ਇਸ ਲਈ ਮਨੁੱਖੀ ਜੀਵਨ ਦੇ ਰੂਪ ਵਿੱਚ, ਤਪੱਸਿਆ। ਤਪੱਸਿਆ ਦਾ ਅਰਥ ਹੈ ਤਿਆਗ, ਪਸ਼ਚਾਤਾਪ ਅਤੇ ਵ੍ਰਤ । ਇਹ ਸਾਰੇ ਧਰਮ ਗ੍ਰੰਥਾਂ ਦੀਆਂ ਸਿੱਖਿਆਵਾਂ ਹਨ।"
680616 - ਪ੍ਰਵਚਨ SB 07.06.03 - ਮੋਂਟਰੀਅਲ