PA/680709 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਕੋਈ ਵਿਅਕਤੀ ਬ੍ਰਾਹਮਣ ਹੈ, ਤਾਂ ਉਸਦੀ ਕੁਦਰਤੀ ਯੋਗਤਾ ਇਸ ਤਰ੍ਹਾਂ ਦੀ ਹੋਵੇਗੀ। ਉਹ ਕੀ ਹੈ? ਸਤਿਅਮ: ਉਹ ਸੱਚਾ ਹੈ। ਉਹ ਕਿਸੇ ਵੀ ਸਥਿਤੀ ਵਿੱਚ ਸੱਚਾ ਹੋਵੇਗਾ। ਇੱਥੋਂ ਤੱਕ ਕਿ ਉਹ ਕਿਸੇ ਵੀ ਦੁਸ਼ਮਣ ਨੂੰ ਵੀ ਉਹ ਭੇਤ ਦਾ ਖੁਲਾਸਾ ਕਰੇਗਾ, "ਇਹ ਤੱਥ ਹੈ।" ਇਹ ਸੱਚਾਈ ਹੈ, ਇਹ ਨਹੀਂ ਕਿ ਮੈਂ ਬਹੁਤ ਸੱਚਾ ਹਾਂ, ਪਰ ਜਦੋਂ ਮੇਰਾ ਹਿੱਤ ਖ਼ਤਰੇ ਵਿੱਚ ਪੈ ਜਾਂਦਾ ਹੈ ਤਾਂ ਮੈਂ ਝੂਠ ਬੋਲਦਾ ਹਾਂ। ਇਹ ਸੱਚਾਈ ਨਹੀਂ ਹੈ। ਸੱਚਾਈ ਦਾ ਮਤਲਬ ਹੈ ਕਿ ਉਹ ਕਿਸੇ ਵੀ ਸਥਿਤੀ ਵਿੱਚ ਸਿਰਫ਼ ਸੱਚ ਬੋਲੇਗਾ। ਇਹ ਸੱਚਾਈ ਹੈ।"
680709 - ਪ੍ਰਵਚਨ SB 07.09.10 - ਮੋਂਟਰੀਅਲ