"ਕਿਸੇ ਨੂੰ ਜਿਆਦਾ ਪੜ੍ਹੇ-ਲਿਖੇ ਜਾਂ ਬਹੁਤ ਅਮੀਰ ਜਾਂ ਬਹੁਤ ਸੁੰਦਰ ਜਾਂ ਬਹੁਤ ਮਸ਼ਹੂਰ ਹੋਣ ਦੀ ਜ਼ਰੂਰਤ ਨਹੀਂ ਹੈ। ਨਹੀਂ। ਕੋਈ ਵੀ। ਕੋਈ ਵੀ। ਕਿਉਂਕਿ ਭਗਵਾਨ ਨੇ ਸਾਨੂੰ ਇਹ ਜੀਭ ਦਿੱਤੀ ਹੈ, ਅਸੀਂ ਚੰਗੀ ਤਰ੍ਹਾਂ ਬੋਲ ਸਕਦੇ ਹਾਂ। ਹਰੇ ਕ੍ਰਿਸ਼ਨ ਮਹਾ ਮੰਤਰ ਦਾ ਜਾਪ ਕਰੋ ਅਤੇ ਨਤੀਜੇ ਵੇਖੋ। ਮੈਂ ਸੋਚਦਾ ਹਾਂ, ਸਾਡੇ ਚੇਲੇ ਵਿਚੋਂ, ਸ਼੍ਰੀ ਮਾਨ ਹਯਗ੍ਰੀਵ ਬ੍ਰਹਮਚਾਰੀ, ਉਹ ਤੁਹਾਨੂੰ ਆਪਣਾ ਇੱਕ ਵਧੀਆ ਅਨੁਭਵ ਦੱਸਣਗੇ, ਜਦੋਂ ਉਹ ਪਹਿਲੀ ਵਾਰ ਇਸ ਕਲਾਸ ਵਿੱਚ ਆਏ ਅਤੇ ਰਸਤੇ ਵਿੱਚ ਉਹਨਾਂ ਨੇ ਜਾਪ ਕੀਤਾ ਤਾਂ ਉਸਨੂੰ ਕਿਵੇਂ ਮਹਿਸੂਸ ਹੋਇਆ। ਬਹੁਤ ਸਾਰੀਆਂ ਉਦਾਹਰਣਾਂ ਹਨ। ਇਸ ਲਈ ਦੁਨੀਆ ਦੇ ਸਾਰੇ ਲੋਕਾਂ ਨੂੰ ਸਾਡੀ ਇੱਕੋ ਹੀ ਅਪੀਲ ਹੈ ਕਿ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਘਿਰੇ ਹੋਏ ਹਾਂ। ਇਸ ਲਈ ਅਸੀਂ ਕਹਿੰਦੇ ਹਾਂ ਕਿ ਇਹ ਇੱਕੋ ਇੱਕ ਹੱਲ ਹੈ। ਇਸਦੀ ਕੋਈ ਕੀਮਤ ਨਹੀਂ ਹੈ, ਕੋਈ ਟੈਕਸ ਨਹੀਂ ਹੈ, ਮੇਰੇ ਕਹਿਣ ਦਾ ਮਤਲਬ ਕੋਈ ਯੋਗਤਾ ਦੀ ਲੋੜ ਵੀ ਨਹੀਂ ਹੈ। ਬਸ ਹਰੇ ਕ੍ਰਿਸ਼ਨ ਮਹਾ ਮੰਤਰ ਦਾ ਜਾਪ ਕਰਨਾ ਹੈ। ਇਹ ਸਾਡਾ ਪ੍ਰਚਾਰ ਹੈ।"
|