PA/680802b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਪਰਮਾਤਮਾ ਦਾ ਦੂਜਾ ਨਾਮ ਅਧੋਕਸ਼ਜ ਹੈ, ਭਾਵ ਸਾਡੀ ਧਾਰਨਾ ਤੋਂ ਪਰੇ। ਤੁਸੀਂ ਪਰਮਾਤਮਾ ਨੂੰ ਸਿੱਧੇ ਦੇਖ ਕੇ ਜਾਂ ਸਿੱਧੇ ਸੁੰਘ ਕੇ ਜਾਂ ਸਿੱਧੇ ਸੁਣ ਕੇ ਜਾਂ ਸਿੱਧੇ ਚੱਖ ਕੇ ਜਾਂ ਛੂਹ ਕੇ ਨਹੀਂ ਸਮਝ ਸਕਦੇ। ਇਹ ਵਰਤਮਾਨ ਸਮੇਂ ਸੰਭਵ ਨਹੀਂ ਹੈ, ਜਦੋਂ ਤੱਕ ਤੁਸੀਂ ਅਧਿਆਤਮਿਕ ਤੌਰ 'ਤੇ ਉੱਨਤ ਨਹੀਂ ਹੋ ਜਾਂਦੇ, ਜਦੋਂ ਤੱਕ ਸਾਡੀ ਦੇਖਣ ਦੀ ਸ਼ਕਤੀ ਸੁਧਾਰੀ ਨਹੀਂ ਜਾਂਦੀ, ਸਾਡੀ ਸੁਣਨ ਸ਼ਕਤੀ ਸੋਧੀ ਨਹੀਂ ਜਾਂਦੀ। ਇਸ ਤਰ੍ਹਾਂ, ਜਦੋਂ ਸਾਡੀਆਂ ਇੰਦਰੀਆਂ ਸ਼ੁੱਧ ਹੋ ਜਾਂਦੀਆਂ ਹਨ, ਤਾਂ ਅਸੀਂ ਪਰਮਾਤਮਾ ਬਾਰੇ ਸੁਣ ਸਕਦੇ ਹਾਂ, ਅਸੀਂ ਪਰਮਾਤਮਾ ਨੂੰ ਦੇਖ ਸਕਦੇ ਹਾਂ, ਅਸੀਂ ਪਰਮਾਤਮਾ ਨੂੰ ਸੁੰਘ ਸਕਦੇ ਹਾਂ, ਅਸੀਂ ਪਰਮਾਤਮਾ ਨੂੰ ਛੂਹ ਸਕਦੇ ਹਾਂ। ਇਹ ਸੰਭਵ ਹੈ। ਉਸ ਵਿਗਿਆਨ ਦੀ ਸਿਖਲਾਈ ਲਈ, ਪਰਮਾਤਮਾ ਨੂੰ ਕਿਵੇਂ ਵੇਖਣਾ ਹੈ, ਪਰਮਾਤਮਾ ਨੂੰ ਕਿਵੇਂ ਸੁਣਨਾ ਹੈ, ਆਪਣੀਆਂ ਇੰਦਰੀਆਂ ਦੁਆਰਾ ਪਰਮਾਤਮਾ ਨੂੰ ਕਿਵੇਂ ਛੂਹਣਾ ਹੈ, ਇਹ ਸੰਭਵ ਹੈ। ਉਸ ਵਿਗਿਆਨ ਨੂੰ ਭਗਤੀ ਸੇਵਾ, ਜਾਂ ਕ੍ਰਿਸ਼ਨ ਭਾਵਨਾ ਅੰਮ੍ਰਿਤੁ ਕਿਹਾ ਜਾਂਦਾ ਹੈ।"
680802 - ਪ੍ਰਵਚਨ SB 01.02.05 - ਮੋਂਟਰੀਅਲ