PA/680813 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਦ-ਗੀਤਾ ਵਿੱਚ ਦੋ ਚੇਤਨਾ ਦਾ ਵਰਣਨ ਹੈ। ਜਿਵੇਂ ਮੈਂ ਆਪਣੇ ਸਰੀਰ ਵਿੱਚ ਚੇਤੰਨ ਹਾਂ। ਜੇਕਰ ਤੁਸੀਂ ਮੇਰੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਚੂੰਡੀ ਮਾਰਦੇ ਹੋ, ਤਾਂ ਮੈਂ ਮਹਿਸੂਸ ਕਰਦਾ ਹਾਂ। ਇਹ ਮੇਰੀ ਚੇਤਨਾ ਹੈ। ਇਸ ਲਈ ਮੈਂ ਫੈਲਿਆ ਹੋਇਆ ਹਾਂ, ਮੇਰੀ ਚੇਤਨਾ ਮੇਰੇ ਸਾਰੇ ਸਰੀਰ ਵਿੱਚ ਫੈਲੀ ਹੋਈ ਹੈ। ਇਹ ਭਗਵਦ-ਗੀਤਾ ਵਿੱਚ ਸਮਝਾਇਆ ਗਿਆ ਹੈ, ਅਵਿਨਾਸ਼ੀ ਤਦ ਵਿੱਧੀ ਯੇਨ ਸਰਵਮ ਇਦਂ ਤਤਮ (ਭ.ਗ੍ਰੰ. 2.17): 'ਉਹ ਚੇਤਨਾ ਜੋ ਇਸ ਸਰੀਰ ਵਿੱਚ ਫੈਲੀ ਹੋਈ ਹੈ, ਉਹ ਸਦੀਵੀ ਹੈ।' ਅਤੇ ਅੰਤਵੰਤ ਇਮੇ ਦੇਹਾ ਨਿਤ੍ਯਸਯੋਕਤਾ: ਸਰੀਰੀਣ (ਭ.ਗ੍ਰੰ. 2.18): 'ਪਰ ਇਹ ਸਰੀਰ ਅੰਤਵਤ ਹੈ,' ਦਾ ਅਰਥ ਹੈ ਨਾਸ਼ਵਾਨ। 'ਇਹ ਸਰੀਰ ਨਾਸ਼ਵਾਨ ਹੈ, ਪਰ ਉਹ ਚੇਤਨਾ ਅਵਿਨਾਸ਼ੀ, ਸਦੀਵੀ ਹੈ।'" ਅਤੇ ਉਹ ਚੇਤਨਾ, ਜਾਂ ਆਤਮਾ, ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਤਬਦੀਲ ਹੋ ਰਹੀ ਹੈ। ਜਿਵੇਂ ਅਸੀਂ ਪਹਿਰਾਵਾ ਬਦਲ ਰਹੇ ਹਾਂ।"
680813 - ਪ੍ਰਵਚਨ - ਮੋਂਟਰੀਅਲ