PA/680817c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਹਾਡੇ ਵਿੱਚੋਂ ਹਰ ਇੱਕ ਨੂੰ ਅੱਗੇ ਅਧਿਆਤਮਿਕ ਗੁਰੂ ਹੋਣਾ ਚਾਹੀਦਾ ਹੈ। ਅਤੇ ਉਹ ਫਰਜ਼ ਕੀ ਹੈ? ਜੋ ਵੀ ਤੁਸੀਂ ਮੇਰੇ ਤੋਂ ਸੁਣ ਰਹੇ ਹੋ, ਜੋ ਵੀ ਤੁਸੀਂ ਮੇਰੇ ਤੋਂ ਸਿੱਖ ਰਹੇ ਹੋ, ਤੁਹਾਨੂੰ ਉਸਨੂੰ ਬਿਨਾਂ ਕਿਸੇ ਵਾਧੇ ਜਾਂ ਬਦਲਾਅ ਦੇ, ਪੂਰੀ ਤਰ੍ਹਾਂ ਵੰਡਣਾ ਪਵੇਗਾ। ਫਿਰ ਤੁਸੀਂ ਸਾਰੇ ਅਧਿਆਤਮਿਕ ਗੁਰੂ ਬਣ ਜਾਂਦੇ ਹੋ। ਇਹ ਅਧਿਆਤਮਿਕ ਗੁਰੂ ਬਣਨ ਦਾ ਵਿਗਿਆਨ ਹੈ। ਅਧਿਆਤਮਿਕ ਗੁਰੂ ਬਹੁਤ... ਅਧਿਆਤਮਿਕ ਗੁਰੂ ਬਣਨਾ ਬਹੁਤ ਸ਼ਾਨਦਾਰ ਚੀਜ਼ ਨਹੀਂ ਹੈ। ਬਸ ਵਿਅਕਤੀ ਨੂੰ ਇਮਾਨਦਾਰ ਆਤਮਾ ਬਣਨਾ ਪੈਂਦਾ ਹੈ। ਬੱਸ ਇੰਨਾ ਹੀ। ਏਵੰ ਪਰੰਪਰਾ-ਪ੍ਰਾਪਤਮ ਇਮੰ ਰਾਜਰਸਯੋ ਵਿਦੁ: (ਭ.ਗੀ. 4.2)। ਭਗਵਦ-ਗੀਤਾ ਵਿੱਚ ਕਿਹਾ ਗਿਆ ਹੈ ਕਿ 'ਗੁਰੂ-ਉੱਤਰਾਧਿਕਾਰ ਦੁਆਰਾ ਭਗਵਦ-ਗੀਤਾ ਦੀ ਇਹ ਯੋਗ ਪ੍ਰਕਿਰਿਆ ਇੱਕ ਚੇਲੇ ਤੋਂ ਦੂਜੇ ਚੇਲੇ ਨੂੰ ਸੌਂਪੀ ਗਈ ਸੀ।'"
680817 - ਪ੍ਰਵਚਨ Festival Appearance Day, Sri Vyasa-puja - ਮੋਂਟਰੀਅਲ