PA/680818b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੋਂਟਰੀਅਲ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪਰਮਾਤਮਾ ਦੀ ਸਰਵਉੱਚ ਸ਼ਖਸੀਅਤ ਨੂੰ ਪ੍ਰਾਰਥਨਾ ਕਰਨ ਲਈ, ਤੁਹਾਨੂੰ ਕਿਸੇ ਉੱਚ ਯੋਗਤਾ ਦੀ ਲੋੜ ਨਹੀਂ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਜੀਵਨ ਦੇ ਕਿਸੇ ਵੀ ਪੱਧਰ ਤੋਂ ਆਪਣੀ ਪ੍ਰਾਰਥਨਾ ਕਰ ਸਕਦੇ ਹੋ। ਅਜਿਹਾ ਨਹੀਂ ਹੈ ਕਿ ਤੁਹਾਨੂੰ ਇੱਕ ਬਹੁਤ ਵਿਦਵਾਨ, ਬਹੁਤ ਸਿੱਖਿਅਤ ਆਦਮੀ ਬਣਨਾ ਪਵੇਗਾ, ਅਤੇ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਨੂੰ ਬਹੁਤ ਵਧੀਆ ਢੰਗ ਨਾਲ ਚੁਣੇ ਹੋਏ ਸ਼ਬਦਾਂ ਵਿੱਚ ਜਾਂ ਕਵਿਤਾ, ਅਲੰਕਾਰ, ਛੰਦ, ਰੂਪਕ ਆਦਿ ਵਿੱਚ ਪੇਸ਼ ਕਰਨਾ ਪਵੇਗਾ। ਕੁਝ ਵੀ ਜ਼ਰੂਰੀ ਨਹੀਂ। ਬਸ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਹੈ।"
680818 - ਪ੍ਰਵਚਨ SB 07.09.12 - ਮੋਂਟਰੀਅਲ