"ਰਾਧਾਰਾਣੀ ਕ੍ਰਿਸ਼ਨ ਦਾ ਵਿਸਤਾਰ ਹੈ। ਕ੍ਰਿਸ਼ਨ ਊਰਜਾਵਾਨ ਹੈ, ਅਤੇ ਰਾਧਾਰਾਣੀ ਊਰਜਾ ਹੈ। ਜਿਵੇਂ ਊਰਜਾ ਅਤੇ ਊਰਜਾਵਾਨ, ਤੁਸੀਂ ਵੱਖ ਨਹੀਂ ਕਰ ਸਕਦੇ। ਅੱਗ ਅਤੇ ਗਰਮੀ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ। ਜਿੱਥੇ ਵੀ ਅੱਗ ਹੈ ਉੱਥੇ ਗਰਮੀ ਹੈ, ਅਤੇ ਜਿੱਥੇ ਵੀ ਗਰਮੀ ਹੈ ਉੱਥੇ ਅੱਗ ਹੈ। ਇਸੇ ਤਰ੍ਹਾਂ, ਜਿੱਥੇ ਵੀ ਕ੍ਰਿਸ਼ਨ ਹੈ ਉੱਥੇ ਰਾਧਾ ਹੈ। ਅਤੇ ਜਿੱਥੇ ਵੀ ਰਾਧਾ ਹੈ ਉੱਥੇ ਕ੍ਰਿਸ਼ਨ ਹੈ। ਉਹ ਅਟੁੱਟ ਹਨ। ਪਰ ਉਹ ਆਨੰਦ ਮਾਣ ਰਿਹਾ ਹੈ। ਇਸ ਲਈ ਸਵਰੂਪ ਦਾਮੋਦਰ ਗੋਸਵਾਮੀ ਨੇ ਰਾਧਾ ਅਤੇ ਕ੍ਰਿਸ਼ਨ ਦੇ ਇਸ ਗੁੰਝਲਦਾਰ ਦਰਸ਼ਨ ਦਾ ਵਰਣਨ ਇੱਕ ਛੰਦ ਵਿੱਚ ਕੀਤਾ ਹੈ, ਬਹੁਤ ਵਧੀਆ ਛੰਦ। ਰਾਧਾ ਕ੍ਰਿਸ਼ਨ-ਪ੍ਰਣਯ-ਵਿਕ੍ਰਤਿਰ ਹਲਾਦਿਨੀ-ਸ਼ਕਤੀਰ ਅਸਮਾਦ ਏਕਾਤਮਾਨਾਵ ਅਪੀ ਭੁਵੀ ਪੁਰਾ ਦੇਹ-ਭੇਦਮ। ਗਤੌ ਤੌ (CC ਆਦਿ 1.5)। ਇਸ ਲਈ ਰਾਧਾ ਅਤੇ ਕ੍ਰਿਸ਼ਨ ਇੱਕ ਪਰਮ ਹਨ, ਪਰ ਆਨੰਦ ਲੈਣ ਲਈ, ਉਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ। ਦੁਬਾਰਾ ਭਗਵਾਨ ਚੈਤੰਨਯ ਨੇ ਦੋਵਾਂ ਨੂੰ ਇੱਕ ਵਿੱਚ ਜੋੜ ਦਿੱਤਾ। ਚੈਤੰਨਿਆਖਯੰ ਪ੍ਰਕਾਸ਼ਮ ਅਧੁਨਾ। ਉਸ ਇੱਕ ਦਾ ਅਰਥ ਹੈ ਰਾਧਾ ਦੇ ਅਨੰਦ ਵਿੱਚ ਕ੍ਰਿਸ਼ਨ। ਕਈ ਵਾਰ ਕ੍ਰਿਸ਼ਨ ਰਾਧਾ ਦੇ ਅਨੰਦ ਵਿੱਚ ਹੁੰਦੇ ਹਨ। ਕਈ ਵਾਰ ਰਾਧਾ ਕ੍ਰਿਸ਼ਨ ਦੇ ਅਨੰਦ ਵਿੱਚ ਹੁੰਦੀ ਹੈ। ਇਹ ਚੱਲ ਰਿਹਾ ਹੈ। ਪਰ ਸਾਰੀ ਗੱਲ ਇਹ ਹੈ ਕੀ ਰਾਧਾ ਅਤੇ ਕ੍ਰਿਸ਼ਨ ਦਾ ਅਰਥ ਇੱਕੋ ਹੀ ਹੈ, ਪਰਮ ਪਰਮਾਤਮਾ।"
|