PA/681021b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸਿਆਟਲ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਯਾ-ਗੋਪਾਲਾ: ਮਾਇਆਦੇਵੀ ਕਿਸ ਤਰ੍ਹਾਂ ਦੀ ਜੀਵ ਹਸਤੀ ਹੈ?
ਪ੍ਰਭੂਪਾਦ: ਉਹ ਵੈਸ਼ਣਵੀ ਹੈ। ਉਹ ਕ੍ਰਿਸ਼ਨ ਦੀ ਇੱਕ ਮਹਾਨ ਭਗਤ ਹੈ। ਪਰ ਉਸਨੇ ਇੱਕ ਨਾਸ਼ੁਕਰਗੁਜ਼ਾਰ ਕੰਮ ਸਵੀਕਾਰ ਕੀਤਾ ਹੈ: ਸਜ਼ਾ ਦੇਣਾ। ਪੁਲਿਸ ਵਾਲਾ ਇੱਕ ਇਮਾਨਦਾਰ ਸਰਕਾਰੀ ਸੇਵਕ ਹੈ, ਪਰ ਉਸਨੇ ਇੱਕ ਕੰਮ ਸਵੀਕਾਰ ਕੀਤਾ ਹੈ, ਕੋਈ ਉਸਨੂੰ ਪਸੰਦ ਨਹੀਂ ਕਰਦਾ। (ਹੱਸਦਾ ਹੈ) ਜੇਕਰ ਕੋਈ ਪੁਲਿਸ ਵਾਲਾ ਇੱਥੇ ਆਉਂਦਾ ਹੈ, ਤਾਂ ਤੁਸੀਂ ਤੁਰੰਤ ਪਰੇਸ਼ਾਨ ਮਹਿਸੂਸ ਕਰੋਗੇ। ਪਰ ਉਹ ਸਰਕਾਰ ਦਾ ਇਮਾਨਦਾਰ ਸੇਵਕ ਹੈ। ਇਹ ਮਾਇਆ ਦੀ ਸਥਿਤੀ ਹੈ। ਉਸਦਾ ਕੰਮ ਇਨ੍ਹਾਂ ਬਦਮਾਸ਼ਾਂ ਨੂੰ ਸਜ਼ਾ ਦੇਣਾ ਹੈ ਜੋ ਇੱਥੇ ਆਨੰਦ ਲੈਣ ਆਏ ਹਨ। (ਹਾਸਾ) ਤੁਸੀਂ ਦੇਖਿਆ? ਪਰ ਉਹ ਪਰਮਾਤਮਾ ਦੀ ਇੱਕ ਇਮਾਨਦਾਰ ਸੇਵਕ ਹੈ। ਜਯਾ-ਗੋਪਾਲਾ: ਕੀ ਇਹ ਇੱਕ ਅਹੁਦੇ ਵਰਗਾ ਹੈ? ਪ੍ਰਭੂਪਾਦ: ਹਾਂ। ਇਹ ਇੱਕ ਅਹੁਦਾ ਹੈ, ਨਾਸ਼ੁਕਰਗੁਜ਼ਾਰ ਅਹੁਦਾ। ਕੋਈ ਧੰਨਵਾਦ ਨਹੀਂ ਕਰਦਾ, ਹਰ ਕੋਈ ਮਜ਼ਾਕ ਉਡਾਉਂਦਾ ਹੈ। ਤੁਸੀਂ ਦੇਖਿਆ? ਪਰ ਉਹ ਇੱਕ ਮਹਾਨ ਭਗਤ ਹੈ। ਉਹ ਬਰਦਾਸ਼ਤ ਕਰਦੀ ਹੈ ਅਤੇ ਸਜ਼ਾ ਦਿੰਦੀ ਹੈ। ਬੱਸ ਇਹੀ ਹੈ। ਦੈਵੀ ਹਯ ਏਸ਼ਾ ਗੁਣਮਈ ਮਾਂ ਮਾਇਆ ਦੁਰੱਤਿਆ (ਭ.ਗ੍ਰੰ. 7.14)। ਉਹ ਸਿਰਫ਼ ਇਹ ਦੇਖਣਾ ਚਾਹੁੰਦੀ ਹੈ ਕਿ 'ਤੁਸੀਂ ਕ੍ਰਿਸ਼ਨ ਭਾਵਨਾ ਭਾਵਿਤ ਹੋ ਜਾਓ, ਮੈਂ ਤੁਹਾਨੂੰ ਛੱਡ ਦਿੰਦੀ ਹਾਂ', ਬੱਸ ਇੰਨਾ ਹੀ। ਪੁਲਿਸ ਦਾ ਕੰਮ ਹੈ ਕਿ "ਤੁਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਬਣੋ; ਫਿਰ ਮੇਰਾ ਤੁਹਾਡੇ ਨਾਲ ਕੋਈ ਸਬੰਧ ਨਹੀਂ ਹੈ।"" |
681021 - ਪ੍ਰਵਚਨ SB 07.09.08 - ਸਿਆਟਲ |