"ਧਿਆਨ ਦੀ ਪ੍ਰਕਿਰਿਆ ਮਨ ਨੂੰ ਸੰਤੁਲਨ ਵਿੱਚ ਰੱਖਣ ਲਈ ਹੈ। ਇਹ ਸ਼ਮ ਹੈ। ਅਤੇ ਦਮ, ਦਮ ਦਾ ਅਰਥ ਹੈ ਇੰਦਰੀਆਂ ਨੂੰ ਨਿਯੰਤਰਿਤ ਕਰਨਾ। ਮੇਰੀਆਂ ਇੰਦਰੀਆਂ ਹਮੇਸ਼ਾ ਮੈਨੂੰ ਹੁਕਮ ਦਿੰਦੀਆਂ ਰਹਿੰਦੀਆਂ ਹਨ, 'ਓ, ਤੂੰ ਇਹ ਲੈ। ਤੂੰ ਇਸ ਦਾ ਆਨੰਦ ਮਾਣ। ਤੂੰ ਇਹ ਕਰ। ਤੂੰ ਉਹ ਕਰ'। ਅਤੇ ਮੈਨੂੰ ਇਸ ਦੁਆਰਾ ਚਲਾਇਆ ਜਾ ਰਿਹਾ ਹੈ। ਅਸੀਂ ਸਾਰੇ ਇੰਦਰੀਆਂ ਦੇ ਸੇਵਕ ਹਾਂ। ਇਸ ਲਈ ਅਸੀਂ ਇੰਦਰੀਆਂ ਦੇ ਸੇਵਕ ਬਣ ਗਏ ਹਾਂ। ਸਾਨੂੰ ਪਰਮਾਤਮਾ ਦੇ ਸੇਵਕ ਵਿੱਚ ਤਬਦੀਲ ਹੋਣਾ ਪਵੇਗਾ, ਬੱਸ ਇੰਨਾ ਹੀ। ਇਹੀ ਕ੍ਰਿਸ਼ਨ ਭਾਵਨਾ ਹੈ। ਤੁਸੀਂ ਪਹਿਲਾਂ ਹੀ ਸੇਵਕ ਹੋ, ਪਰ ਤੁਸੀਂ ਇੰਦਰੀਆਂ ਦੇ ਸੇਵਕ ਹੋ, ਅਤੇ ਤੁਹਾਨੂੰ ਹੁਕਮ ਦਿੱਤਾ ਜਾ ਰਿਹਾ ਹੈ ਅਤੇ ਨਿਰਾਸ਼ ਕੀਤਾ ਜਾ ਰਿਹਾ ਹੈ। ਤੁਸੀਂ ਪਰਮਾਤਮਾ ਦੇ ਸੇਵਕ ਬਣੋ। ਤੁਸੀਂ ਗੁਰੂ ਨਹੀਂ ਬਣ ਸਕਦੇ, ਇਹ ਤੁਹਾਡੀ ਸਥਿਤੀ ਨਹੀਂ ਹੈ। ਤੁਹਾਨੂੰ ਸੇਵਕ ਬਣਨਾ ਪਵੇਗਾ। ਜੇਕਰ ਤੁਸੀਂ ਪਰਮਾਤਮਾ ਦੇ ਸੇਵਕ ਨਹੀਂ ਬਣਦੇ, ਤਾਂ ਤੁਸੀਂ ਆਪਣੀਆਂ ਇੰਦਰੀਆਂ ਦੇ ਸੇਵਕ ਬਣ ਜਾਂਦੇ ਹੋ। ਇਹੀ ਤੁਹਾਡੀ ਸਥਿਤੀ ਹੈ। ਇਸ ਲਈ ਜੋ ਬੁੱਧੀਮਾਨ ਹਨ, ਉਹ ਸਮਝਣਗੇ ਕਿ 'ਜੇਕਰ ਮੈਨੂੰ ਸੇਵਕ ਰਹਿਣਾ ਹੈ, ਤਾਂ ਮੈਂ ਇੰਦਰੀਆਂ ਦਾ ਸੇਵਕ ਕਿਉਂ ਰਹਾਂਗਾ? ਕ੍ਰਿਸ਼ਨ ਦਾ ਕਿਉਂ ਨਹੀਂ?' ਇਹ ਬੁੱਧੀ ਹੈ। ਇਹ ਬੁੱਧੀ ਹੈ। ਅਤੇ ਜੋ ਲੋਕ ਮੂਰਖਤਾ ਨਾਲ ਆਪਣੇ ਆਪ ਨੂੰ ਇੰਦਰੀਆਂ ਦਾ ਸੇਵਕ ਬਣਾਈ ਰਖਦੇ ਹਨ, ਉਹ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਤੁਹਾਡਾ ਬਹੁਤ-ਬਹੁਤ ਧੰਨਵਾਦ।"
|