PA/681108c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤ੍ਰੀਣਾਦ ਆਪਿ ਸੁਨੀਚੇਨ
ਤਰੋਰ ਆਪਿ ਸਹਿਸ਼ਣੁਨਾ (CC ਆਦਿ 17.31) ਹਰੇ ਕ੍ਰਿਸ਼ਨ ਦਾ ਜਾਪ ਕਰਨ ਲਈ ਕੌਣ ਯੋਗ ਹੈ? ਉਹ ਪਰਿਭਾਸ਼ਾ ਦੇ ਰਿਹਾ ਹੈ। ਉਹ ਕੀ ਹੈ? ਤ੍ਰਿਣਾਦ ਆਪਿ ਸੁਨੀਚੇਨ: ਘਾਹ ਨਾਲੋਂ ਵੀ ਨਿਮਰ। ਤੁਸੀਂ ਘਾਹ ਨੂੰ ਜਾਣਦੇ ਹੋ, ਹਰ ਕੋਈ ਘਾਹ ਨੂੰ ਮਿੱਧ ਰਿਹਾ ਹੈ, ਪਰ ਇਹ ਵਿਰੋਧ ਨਹੀਂ ਕਰਦੀ —"ਠੀਕ ਹੈ।" ਇਸਲਈ ਤ੍ਰਿਣਾਦ ਆਪਿ ਸੁਨੀਚੇਨ: ਮਨੁੱਖ ਨੂੰ ਘਾਹ ਨਾਲੋਂ ਵੀ ਨਿਮਰ ਹੋਣਾ ਚਾਹੀਦਾ ਹੈ। ਅਤੇ ਤਰੋਰ ਆਪਿ ਸਹਿਸ਼ਣੁਨਾ। ਤਰੋਰ ਆਪਿ ਸਹਿਸ਼ਣੁਨਾ... ਤਰੋਰ ਦਾ ਅਰਥ ਹੈ "ਰੁੱਖ।" ਰੁੱਖ ਬਹੁਤ ਸਹਿਣਸ਼ੀਲ ਹਨ, ਸਹਿਣਸ਼ੀਲਤਾ ਦੀ ਉਦਾਹਰਣ, ਹਜ਼ਾਰਾਂ ਸਾਲਾਂ ਤੋਂ ਇੱਕੋ ਥਾਂ 'ਤੇ ਖੜ੍ਹੇ ਹਨ, ਵਿਰੋਧ ਨਹੀਂ ਕਰਦੇ।" |
681108 - ਪ੍ਰਵਚਨ BS 5.29 - ਲਾੱਸ ਐਂਜ਼ਲਿਸ |