PA/681109 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਭ ਕੁਝ ਕ੍ਰਿਸ਼ਨ ਦੇ ਹੁਕਮ ਨਾਲ ਸਪਲਾਈ ਕੀਤਾ ਜਾ ਰਿਹਾ ਹੈ, ਕਿਉਂਕਿ ਪ੍ਰਕ੍ਰਿਤੀ ਕੰਮ ਕਰ ਰਹੀ ਹੈ, ਕੁਦਰਤ ਕੰਮ ਕਰ ਰਹੀ ਹੈ... ਇਹ ਕਿਵੇਂ ਕੰਮ ਕਰ ਰਹੀ ਹੈ? ਮਾਇਆਧਿਆਕਸ਼ੇਣ ਪ੍ਰਕ੍ਰਿਤੀ: ਸੂਯਤੇ ਸ ਚਰਾਚਾਰਮ। "ਮੇਰੇ ਹੁਕਮ ਅਧੀਨ," ਕ੍ਰਿਸ਼ਨ ਕਹਿੰਦੇ ਹਨ। ਪ੍ਰਕ੍ਰਿਤੀ, ਕੁਦਰਤ , ਅੰਨ੍ਹੇਵਾਹ ਕੰਮ ਨਹੀਂ ਕਰ ਰਹੀ। ਤੁਸੀਂ ਦੇਖੋ ? ਇਸਦਾ ਮਾਲਕ, ਕ੍ਰਿਸ਼ਨ ਹੈ। ਇਸ ਲਈ ਇਹ ਜੀਵਨ ਬ੍ਰਹਮ-ਜਿਜਸਾਸਾ ਲਈ ਹੈ, ਪੁੱਛਗਿੱਛ, "ਬ੍ਰਹਮਣ ਕੀ ਹੈ?" ਬ੍ਰਹਮਣ ਨੂੰ ਪੁੱਛਣ ਦੀ ਬਜਾਏ, ਉਹ ਬ੍ਰਹਮਣ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। "ਕੋਈ ਆਤਮਾ ਨਹੀਂ ਹੈ। ਕੋਈ ਪਰਮਾਤਮਾ ਨਹੀਂ ਹੈ। ਇਹ ਕੁਦਰਤ ਆਪਣੇ ਆਪ ਹੀ ਇਹ ਬਣ ਰਹੀ ਹੈ।" ਇਹ ਬਕਵਾਸ ਚੀਜ਼ਾਂ ਮਨੁੱਖੀ ਸਮਾਜ ਦੇ ਇਸ ਕੂੜੇ ਦਿਮਾਗ ਦੇ ਅੰਦਰ ਭਰੀਆਂ ਜਾ ਰਹੀਆਂ ਹਨ।"
681109 - ਪ੍ਰਵਚਨ BS - ਲਾੱਸ ਐਂਜ਼ਲਿਸ