PA/681201b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪ੍ਰਸ਼ਨ ਜ਼ਰੂਰ ਹੋਣਾ ਚਾਹੀਦਾ ਹੈ। ਇਹ ਭਗਵਦ-ਗੀਤਾ ਵਿੱਚ ਦੱਸਿਆ ਗਿਆ ਹੈ, ਤਦ ਵਿੱਧੀ ਪ੍ਰਣਿਪਤੇਨ ਪਰਿਪ੍ਰਸ਼ਨੇਨ ਸੇਵਾਯਾ (ਭ.ਗ੍ਰੰ. 4.34)। ਤੁਹਾਡਾ ਸੰਬੰਧ ਇੱਕ ਅਧਿਆਤਮਿਕ ਗੁਰੂ ਤੋਂ ਸਭ ਕੁਝ ਜਾਣਨਾ ਹੈ, ਪਰ ਤੁਹਾਨੂੰ ਇਹ ਤਿੰਨ ਚੀਜ਼ਾਂ ਨਾਲ ਜਾਣਨਾ ਚਾਹੀਦਾ ਹੈ। ਉਹ ਕੀ ਹੈ? ਸਭ ਤੋਂ ਪਹਿਲਾਂ ਤੁਹਾਨੂੰ ਸਮਰਪਣ ਕਰਨਾ ਚਾਹੀਦਾ ਹੈ। ਤੁਹਾਨੂੰ ਅਧਿਆਤਮਿਕ ਗੁਰੂ ਨੂੰ ਆਪਣੇ ਤੋਂ ਵੱਡਾ ਸਵੀਕਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਅਧਿਆਤਮਿਕ ਗੁਰੂ ਨੂੰ ਸਵੀਕਾਰ ਕਰਨ ਦਾ ਕੀ ਫਾਇਦਾ? ਪ੍ਰਣਿਪਤ। ਪ੍ਰਣਿਪਤ ਦਾ ਅਰਥ ਹੈ ਸਮਰਪਣ; ਅਤੇ ਪਰਿਪ੍ਰਸ਼ਨ, ਅਤੇ ਪ੍ਰਸ਼ਨ ਕਰਨਾ; ਅਤੇ ਸੇਵਾ, ਅਤੇ ਸੇਵਾ। ਦੋ ਪਾਸੇ ਹੋਣੇ ਚਾਹੀਦੇ ਹਨ, ਸੇਵਾ ਅਤੇ ਸਮਰਪਣ, ਅਤੇ ਵਿਚਕਾਰ ਸਵਾਲ ਹੋਣਾ ਚਾਹੀਦਾ ਹੈ। ਨਹੀਂ ਤਾਂ ਕੋਈ ਸਵਾਲ ਅਤੇ ਜਵਾਬ ਨਹੀਂ ਹੈ। ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ: ਸੇਵਾ ਅਤੇ ਸਮਰਪਣ। ਫਿਰ ਸਵਾਲ ਦਾ ਜਵਾਬ ਵਧੀਆ ਹੈ।"
Lecture Initiation and Ten Offenses - - ਲਾੱਸ ਐਂਜ਼ਲਿਸ