PA/681209 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇੱਕ ਵੈਸ਼ਣਵ, ਜਾਂ ਭਗਵਾਨ ਦਾ ਭਗਤ, ਉਸਦਾ ਜੀਵਨ ਲੋਕਾਂ ਦੇ ਭਲੇ ਲਈ ਸਮਰਪਿਤ ਹੁੰਦਾ ਹੈ। ਤੁਸੀਂ ਜਾਣਦੇ ਹੋ - ਤੁਹਾਡੇ ਵਿੱਚੋਂ ਜ਼ਿਆਦਾਤਰ ਈਸਾਈ ਭਾਈਚਾਰੇ ਨਾਲ ਸਬੰਧਤ ਹਨ - ਕਿਵੇਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਤੁਹਾਡੀਆਂ ਪਾਪੀ ਗਤੀਵਿਧੀਆਂ ਲਈ ਉਸਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਹ ਭਗਵਾਨ ਦੇ ਭਗਤ ਦਾ ਦ੍ਰਿੜ ਇਰਾਦਾ ਹੈ। ਉਹ ਨਿੱਜੀ ਸੁੱਖਾਂ ਦੀ ਪਰਵਾਹ ਨਹੀਂ ਕਰਦੇ। ਕਿਉਂਕਿ ਉਹ ਕ੍ਰਿਸ਼ਨ, ਜਾਂ ਭਗਵਾਨ ਨੂੰ ਪਿਆਰ ਕਰਦੇ ਹਨ, ਇਸ ਲਈ ਉਹ ਸਾਰੇ ਜੀਵਾਂ ਨੂੰ ਪਿਆਰ ਕਰਦੇ ਹਨ, ਕਿਉਂਕਿ ਸਾਰੇ ਜੀਵਾਂ ਦਾ ਕ੍ਰਿਸ਼ਨ ਨਾਲ ਸਬੰਧ ਹੈ। ਇਸੇ ਤਰ੍ਹਾਂ, ਤੁਹਾਨੂੰ ਸਿੱਖਣਾ ਚਾਹੀਦਾ ਹੈ। ਇਸ ਕ੍ਰਿਸ਼ਨ ਭਾਵਨਾਮਈ ਲਹਿਰ ਦਾ ਅਰਥ ਹੈ ਵੈਸ਼ਣਵ ਬਣਨਾ ਅਤੇ ਦੁਖੀ ਮਨੁੱਖਤਾ ਲਈ ਮਹਿਸੂਸ ਕਰਨਾ।"
Lecture Festival Disappearance Day, Bhaktisiddhanta Sarasvati - - ਲਾੱਸ ਐਂਜ਼ਲਿਸ