"ਬਿਲਕੁਲ ਜਗਾਈ-ਮਾਧਾਈ ਵਾਂਗ। ਜਗਾਈ-ਮਾਧਾਈ, ਉਹ ਚੈਤੰਨਿਆ ਮਹਾਪ੍ਰਭੂ ਦੇ ਸਮੇਂ ਸਭ ਤੋਂ ਵੱਡੇ ਪਾਪੀ ਮਨੁੱਖ ਸਨ। ਇਸ ਲਈ ਜਦੋਂ ਉਨ੍ਹਾਂ ਨੇ ਭਗਵਾਨ ਚੈਤੰਨਿਆ ਮਹਾਪ੍ਰਭੂ ਨੂੰ ਇਹ ਇਕਬਾਲ ਕਰਨ ਦੇ ਨਾਲ ਸਮਰਪਣ ਕਰ ਦਿੱਤਾ, "ਮੇਰੇ ਪ੍ਰਭੂ, ਅਸੀਂ ਬਹੁਤ ਸਾਰੇ ਪਾਪੀ ਕੰਮ ਕੀਤੇ ਹਨ। ਕਿਰਪਾ ਕਰਕੇ ਸਾਨੂੰ ਬਚਾਓ," ਤਾਂ ਚੈਤੰਨਿਆ ਮਹਾਪ੍ਰਭੂ ਨੇ ਉਨ੍ਹਾਂ ਨੂੰ ਪੁੱਛਿਆ ਕਿ "ਹਾਂ, ਮੈਂ ਤੁਹਾਨੂੰ ਸਵੀਕਾਰ ਕਰਾਂਗਾ ਅਤੇ ਮੈਂ ਤੁਹਾਨੂੰ ਬਚਾਵਾਂਗਾ, ਬਸ਼ਰਤੇ ਤੁਸੀਂ ਵਾਅਦਾ ਕਰੋ ਕਿ ਤੁਸੀਂ ਹੁਣ ਅਜਿਹੇ ਪਾਪੀ ਕੰਮ ਨਹੀਂ ਕਰੋਗੇ।" ਤਾਂ ਉਹ ਸਹਿਮਤ ਹੋਏ, "ਹਾਂ। ਅਸੀਂ ਜੋ ਵੀ ਕੀਤਾ ਹੈ, ਬੱਸ ਇੰਨਾ ਹੀ। ਹੁਣ ਅਸੀਂ ਇਹ ਹੋਰ ਨਹੀਂ ਕਰਾਂਗੇ ।" ਫਿਰ ਚੈਤੰਨਿਆ ਮਹਾਪ੍ਰਭੂ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਅਤੇ ਉਹ ਮਹਾਨ ਭਗਤ ਬਣ ਗਏ, ਅਤੇ ਉਨ੍ਹਾਂ ਦਾ ਜੀਵਨ ਸਫਲ ਹੋ ਗਿਆ। ਉਹੀ ਪ੍ਰਕਿਰਿਆ ਇੱਥੇ ਵੀ ਹੈ। ਇਸ ਦੀਖਿਆ ਦਾ ਅਰਥ ਹੈ ਕਿ ਤੁਹਾਨੂੰ, ਹਰ ਕਿਸੇ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਨੇ ਆਪਣੇ ਪਿਛਲੇ ਜਨਮ ਵਿੱਚ ਜੋ ਵੀ ਪਾਪੀ ਕੰਮ ਕੀਤੇ ਹੋਣ, ਉਹ ਹੁਣ ਖਾਤਾ ਬੰਦ ਹੈ।"
|