PA/681223b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਅਰਜੁਨ ਲਈ ਲੜ ਸਕਦੇ ਸਨ। ਉਹ ਸਰਬ-ਸ਼ਕਤੀਮਾਨ ਸਨ। ਬਿਨਾਂ ਲੜੇ, ਉਹ ਉਸਨੂੰ ਸਭ ਕੁਝ ਦੇ ਸਕਦੇ ਸਨ। ਪਰ ਫਿਰ ਵੀ, ਉਹ ਉਸਨੂੰ ਸ਼ਾਮਲ ਕਰਨਾ ਚਾਹੁੰਦੇ ਸਨ। ਉਸਨੂੰ ਆਪਣੇ ਨਿਰਧਾਰਤ ਕਰਤੱਵਾਂ ਦੇ ਨਾਲ-ਨਾਲ ਕ੍ਰਿਸ਼ਨ ਚੇਤਨਾ ਵਿੱਚ ਰੁੱਝਿਆ ਰਹਿਣਾ ਚਾਹੀਦਾ ਹੈ, ਇਹ ਜ਼ਰੂਰੀ ਹੈ। ਹਾਂ। "ਆਪਣਾ ਨਿਰਧਾਰਤ ਕਰਤੱਵ ਨਿਭਾਓ, ਜੋ ਕਿ ਕੰਮ ਨਾ ਕਰਨ ਨਾਲੋਂ ਬਿਹਤਰ ਹੈ।" ਜੇਕਰ ਤੁਸੀਂ ਕ੍ਰਿਸ਼ਨ ਚੇਤਨਾ ਵਿੱਚ ਕੰਮ ਨਹੀਂ ਕਰ ਸਕਦੇ, ਤਾਂ ਤੁਹਾਨੂੰ ਵਰਣਾਸ਼ਰਮ ਦੇ ਅਨੁਸਾਰ ਆਪਣਾ ਨਿਰਧਾਰਤ ਕਰਤੱਵ ਨਿਭਾਉਣਾ ਬਿਹਤਰ ਹੈ। ਜਿਵੇਂ ਕਿ ਜੇਕਰ ਤੁਸੀਂ ਇੱਕ ਬ੍ਰਾਹਮਣ ਹੋ, ਤਾਂ ਤੁਹਾਨੂੰ ਉਸ ਤਰ੍ਹਾਂ ਕੰਮ ਕਰਨਾ ਪਵੇਗਾ। ਜੇਕਰ ਤੁਸੀਂ ਇੱਕ ਕਸ਼ੱਤਰੀ ਹੋ, ਤਾਂ ਤੁਹਾਨੂੰ ਉਸ ਤਰੀਕੇ ਨਾਲ ਕੰਮ ਕਰਨਾ ਪਵੇਗਾ। ਪਰ ਕੰਮ ਕਰਨਾ ਬੰਦ ਨਾ ਕਰੋ। ਕ੍ਰਿਸ਼ਨ ਕਹਿੰਦੇ ਹਨ ਕਿ "ਇੱਕ ਆਦਮੀ ਬਿਨਾਂ ਕੰਮ ਕੀਤੇ ਆਪਣੇ ਭੌਤਿਕ ਸਰੀਰ ਨੂੰ ਵੀ ਸੰਭਾਲ ਨਹੀਂ ਸਕਦਾ।"
681223 - ਪ੍ਰਵਚਨ BG 03.06-10 - ਲਾੱਸ ਐਂਜ਼ਲਿਸ