PA/690106 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਵੀ ਅਤੇ ਜਿੱਥੇ ਵੀ ਧਾਰਮਿਕ ਅਭਿਆਸ ਵਿੱਚ ਗਿਰਾਵਟ ਆਉਂਦੀ ਹੈ..." ਉਹ ਧਰਮ ਅਭਿਆਸ ਕੀ ਹੈ? ਉਹ ਧਰਮ ਅਭਿਆਸ ਉਦੋਂ ਹੁੰਦਾ ਹੈ ਜਦੋਂ ਪਰਮਾਤਮਾ ਦੇ ਪਿਆਰ ਵਿੱਚ ਗਿਰਾਵਟ ਆਉਂਦੀ ਹੈ। ਬੱਸ ਇੰਨਾ ਹੀ। ਜਦੋਂ ਲੋਕ ਧਨ, ਪਦਾਰਥ ਦੇ ਪ੍ਰੇਮੀ ਬਣ ਜਾਂਦੇ ਹਨ, ਤਾਂ ਇਸਦਾ ਅਰਥ ਹੈ ਧਰਮ ਦਾ ਪਤਨ। ਅਤੇ ਜਦੋਂ ਲੋਕ ਪਰਮਾਤਮਾ ਦੇ ਪਿਆਰ ਨੂੰ ਵਧਾਉਂਦੇ ਹਨ, ਇਸਦਾ ਅਰਥ ਹੈ ਅਸਲੀ ਧਰਮ। ਇਸ ਲਈ ਕ੍ਰਿਸ਼ਨ ਆਉਂਦੇ ਹਨ, ਜਾਂ ਕ੍ਰਿਸ਼ਨ ਦਾ ਸੇਵਕ ਜਾਂ ਪ੍ਰਤੀਨਿਧੀ, ਚੀਜ਼ਾਂ ਨੂੰ ਅਨੁਕੂਲ ਕਰਨ ਲਈ ਆਉਂਦੇ ਹਨ। ਜਦੋਂ ਲੋਕ ਪਰਮਾਤਮਾ ਦੇ ਪਿਆਰ ਨੂੰ ਭੁੱਲ ਜਾਂਦੇ ਹਨ, ਤਾਂ ਕੋਈ, ਜਾਂ ਤਾਂ ਕ੍ਰਿਸ਼ਨ, ਪਰਮਾਤਮਾ ਖੁਦ ਜਾਂ ਉਸਦਾ ਪ੍ਰਤੀਨਿਧੀ ਚੀਜ਼ਾਂ ਨੂੰ ਅਨੁਕੂਲ ਕਰਨ ਲਈ ਆਉਂਦਾ ਹੈ। ਇਸ ਲਈ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਅਵਤਾਰ ਹੈ। ਉਹ ਪਰਮਾਤਮਾ ਦੇ ਪਿਆਰ ਨੂੰ ਸਿਖਾ ਰਹੇ ਹਨ। ਅਸੀਂ ਕੋਈ ਰਸਮੀ ਪ੍ਰਕਿਰਿਆ ਨਹੀਂ ਸਿਖਾ ਰਹੇ ਹਾਂ, ਕਿ "ਤੁਸੀਂ ਹਿੰਦੂ ਬਣੋ ," "ਤੁਸੀਂ ਈਸਾਈ ਬਣੋ ," "ਤੁਸੀਂ ਮੁਸਲਮਾਨ ਬਣੋ।" ਅਸੀਂ ਸਿਰਫ਼ ਸਿਖਾ ਰਹੇ ਹਾਂ, "ਤੁਸੀਂ ਪਰਮਾਤਮਾ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰੋ।"
690106 - ਪ੍ਰਵਚਨ BG 04.07-10 - ਲਾੱਸ ਐਂਜ਼ਲਿਸ