PA/690108 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵੰਦੇ ਅਹਮ ਦਾ ਅਰਥ ਹੈ 'ਮੈਂ ਆਪਣਾ ਸਤਿਕਾਰਯੋਗ ਪ੍ਰਣਾਮ ਪੇਸ਼ ਕਰ ਰਿਹਾ ਹਾਂ'। ਵੰਦੇ। ਵ-ਅ-ਣ-ਦ-ਏ। ਵੰਦੇ ਦਾ ਅਰਥ ਹੈ 'ਆਪਣਾ ਸਤਿਕਾਰਯੋਗ ਪ੍ਰਣਾਮ ਪੇਸ਼ ਕਰਨਾ'। ਅਹਮ। ਅਹਮ ਦਾ ਅਰਥ ਹੈ 'ਮੈਂ'। ਵੰਦੇ ਅਹਮ ਸ਼੍ਰੀ-ਗੁਰੂ: ਸਾਰੇ ਗੁਰੂ, ਜਾਂ ਅਧਿਆਤਮਿਕ ਗੁਰੂ। ਅਧਿਆਤਮਿਕ ਗੁਰੂ ਨੂੰ ਸਿੱਧਾ ਸਤਿਕਾਰ ਭੇਟ ਕਰਨ ਦਾ ਅਰਥ ਹੈ ਸਾਰੇ ਪਿਛਲੇ ਆਚਾਰੀਆਂ ਨੂੰ ਸਤਿਕਾਰ ਭੇਟ ਕਰਨਾ। ਗੁਰੂ ਦਾ ਅਰਥ ਹੈ ਬਹੁਵਚਨ ਸੰਖਿਆ। ਸਾਰੇ ਆਚਾਰੀਆ। ਉਹ ਇੱਕ ਦੂਜੇ ਤੋਂ ਵੱਖਰੇ ਨਹੀਂ ਹਨ। ਕਿਉਂਕਿ ਉਹ ਮੂਲ ਅਧਿਆਤਮਿਕ ਗੁਰੂ ਤੋਂ ਗੁਰੂ-ਉਪਰਾਧਿਕਾਰ ਵਿੱਚ ਆ ਰਹੇ ਹਨ ਅਤੇ ਉਨ੍ਹਾਂ ਦੇ ਕੋਈ ਵੱਖਰੇ ਵਿਚਾਰ ਨਹੀਂ ਹਨ, ਇਸ ਲਈ, ਭਾਵੇਂ ਉਹ ਬਹੁਤ ਸਾਰੇ ਹਨ, ਪਰ ਉਹ ਇੱਕ ਹਨ। ਵੰਦੇ 'ਹਮ ਸ਼੍ਰੀ-ਗੁਰੂ ਸ਼੍ਰੀ-ਯੁਤ-ਪਦ-ਕਮਲਮ। ਸ਼੍ਰੀ-ਯੁਤ ਦਾ ਅਰਥ ਹੈ 'ਸਾਰੀਆਂ ਮਹਿਮਾਵਾਂ ਦੇ ਨਾਲ, ਸਾਰੀ ਅਮੀਰੀ ਦੇ ਨਾਲ'। ਪਦ-ਕਮਲ: 'ਕਮਲ ਦੇ ਪੈਰ'। ਗੁਰੂ ਨੂੰ ਸਤਿਕਾਰ ਭੇਟ ਕਰਨਾ ਪੈਰਾਂ ਤੋਂ ਸ਼ੁਰੂ ਹੁੰਦਾ ਹੈ, ਅਤੇ ਆਸ਼ੀਰਵਾਦ ਸਿਰ ਤੋਂ ਸ਼ੁਰੂ ਹੁੰਦਾ ਹੈ । ਇਹੀ ਪ੍ਰਣਾਲੀ ਹੈ। ਚੇਲਾ ਅਧਿਆਤਮਿਕ ਗੁਰੂ ਦੇ ਚਰਨ ਕਮਲਾਂ ਨੂੰ ਛੂਹ ਕੇ ਆਪਣਾ ਸਤਿਕਾਰ ਪੇਸ਼ ਕਰਦਾ ਹੈ, ਅਤੇ ਅਧਿਆਤਮਿਕ ਗੁਰੂ ਚੇਲੇ ਨੂੰ ਉਸਦੇ ਸਿਰ ਨੂੰ ਛੂਹ ਕੇ ਅਸ਼ੀਰਵਾਦ ਦਿੰਦੇ ਹਨ।"
690108 - Bhajan and Purport to the Mangalacarana Prayers - ਲਾੱਸ ਐਂਜ਼ਲਿਸ