PA/690112 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਡੇ ਪਾਪੀ ਜੀਵਨ ਦਾ ਅਰਥ ਹੈ ਅਗਿਆਨਤਾ , ਅਗਿਆਨਤਾ ਦੇ ਕਾਰਨ। ਜਿਵੇਂ ਕਿ ਜੇ ਮੈਂ ਇਸ ਲਾਟ ਨੂੰ ਛੂਹਾਂ, ਤਾਂ ਇਹ ਸੜ ਜਾਵੇਗੀ। ਕੋਈ ਕਹਿ ਸਕਦਾ ਹੈ, "ਓ, ਤੁਸੀਂ ਸੜ ਗਏ ਹੋ। ਤੁਸੀਂ ਪਾਪੀ ਹੋ।" ਇਹ ਆਮ ਸਮਝ ਹੈ। "ਤੁਸੀਂ ਸੜ ਗਏ ਹੋ। ਤੁਸੀਂ ਪਾਪੀ ਹੋ, ਇਸ ਲਈ ਤੁਸੀਂ ਸੜ ਗਏ ਹੋ।" ਇਹ ਇੱਕ ਸਮਝ ਹੈ, ਇਹ ਸਹੀ ਹੈ। "ਮੈਂ ਪਾਪੀ ਹਾਂ" ਦਾ ਅਰਥ ਹੈ ਮੈਨੂੰ ਨਹੀਂ ਪਤਾ ਕਿ ਜੇ ਮੈਂ ਇਸ ਲਾਟ ਨੂੰ ਛੂਹਾਂਗਾ, ਤਾਂ ਮੈਂ ਸੜ ਜਾਵਾਂਗਾ। ਇਹ ਅਗਿਆਨਤਾ ਮੇਰਾ ਪਾਪ ਹੈ। ਪਾਪੀ ਜੀਵਨ ਦਾ ਅਰਥ ਹੈ ਅਗਿਆਨਤਾ ਦਾ ਜੀਵਨ। ਇਸ ਲਈ, ਇਸ ਚੌਂਤੀਵੇਂ ਪਉੜੀ ਵਿੱਚ, "ਬਸ ਸੱਚ ਸਿੱਖਣ ਦੀ ਕੋਸ਼ਿਸ਼ ਕਰੋ। ਅਗਿਆਨੀ ਨਾ ਰਹੋ। ਇੱਕ ਅਧਿਆਤਮਿਕ ਗੁਰੂ ਕੋਲ ਜਾ ਕੇ ਸਿਰਫ਼ ਸੱਚ ਸਿੱਖਣ ਦੀ ਕੋਸ਼ਿਸ਼ ਕਰੋ।" ਜੇਕਰ ਕੋਈ ਰਸਤਾ ਅਤੇ ਸਾਧਨ ਹਨ ਤਾਂ ਤੁਹਾਨੂੰ ਅਗਿਆਨਤਾ ਵਿੱਚ ਕਿਉਂ ਰਹਿਣਾ ਚਾਹੀਦਾ ਹੈ? ਇਹ ਮੇਰੀ ਮੂਰਖਤਾ ਹੈ। ਇਸ ਲਈ ਮੈਂ ਦੁੱਖ ਝੱਲ ਰਿਹਾ ਹਾਂ।"
690112 - ਪ੍ਰਵਚਨ BG 04.34-39 - ਲਾੱਸ ਐਂਜ਼ਲਿਸ