PA/690119 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਸਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਲੋਕਾਂ ਨੂੰ ਇਸ ਵੈਦਿਕ ਸਾਹਿਤ ਦਾ ਲਾਭ ਉਠਾਉਣ ਦਾ ਮੌਕਾ ਦੇਣਾ ਹੈ। ਚੈਤੰਨਯ-ਚਰਿਤਾਮ੍ਰਿਤ ਵਿੱਚ ਇੱਕ ਬਹੁਤ ਵਧੀਆ ਆਇਤ ਹੈ:

ਅਨਾਦੀ ਬਹਿਰ-ਮੁਖ ਜੀਵ ਕ੍ਰਿਸ਼ਨ ਭੂਲੀ ਗਿਆ ਅਤੇਵ ਕ੍ਰਿਸ਼ਨ ਵੇਦ ਪੁਰਾਣ ਕਰੀਲਾ (CC Madhya 20.117) ਅਸੀਂ ਨਹੀਂ ਜਾਣਦੇ ਕਿ ਅਸੀਂ ਕਦੋਂ ਪਰਮਾਤਮਾ ਨੂੰ ਭੁੱਲ ਗਏ ਹਾਂ, ਕਦੋਂ ਅਸੀਂ ਪਰਮਾਤਮਾ ਨਾਲ ਆਪਣੇ ਸੰਬੰਧ ਨੂੰ ਗੁਆ ਦਿੱਤਾ ਹੈ। ਅਸੀਂ ਸਦੀਵੀ ਤੌਰ 'ਤੇ ਪਰਮਾਤਮਾ ਨਾਲ ਸੰਬੰਧਿਤ ਹਾਂ। ਅਸੀਂ ਅਜੇ ਵੀ ਸੰਬੰਧਿਤ ਹਾਂ। ਸਾਡਾ ਸੰਬੰਧ ਖਤਮ ਨਹੀਂ ਹੋਇਆ ਹੈ। ਜਿਵੇਂ ਪਿਤਾ ਅਤੇ ਪੁੱਤਰ, ਰਿਸ਼ਤਾ ਖਤਮ ਨਹੀਂ ਹੋ ਸਕਦਾ, ਪਰ ਜਦੋਂ ਪੁੱਤਰ ਕਮਲਾ ਜਾਂ ਪਾਗਲ ਹੋ ਜਾਂਦਾ ਹੈ, ਉਹ ਸੋਚਦਾ ਹੈ ਕਿ ਉਸਦਾ ਕੋਈ ਪਿਤਾ ਨਹੀਂ ਹੈ। ਇਹ ਇੱਕ ਸਥਿਤੀ ਹੈ... ਪਰ ਅਸਲ ਵਿੱਚ ਰਿਸ਼ਤਾ ਖਤਮ ਨਹੀਂ ਹੋਇਆ ਹੈ। ਜਦੋਂ ਉਹ ਚੇਤਨਾ ਵਿੱਚ ਆਉਂਦਾ ਹੈ, 'ਓ, ਮੈਂ ਫਲਾਣੇ ਸੱਜਣ ਦਾ ਪੁੱਤਰ ਹਾਂ', ਤਾਂ ਰਿਸ਼ਤਾ ਤੁਰੰਤ ਉੱਥੇ ਹੁੰਦਾ ਹੈ। ਇਸੇ ਤਰ੍ਹਾਂ, ਸਾਡੀ ਚੇਤਨਾ, ਇਹ ਭੌਤਿਕ ਚੇਤਨਾ, ਪਾਗਲਪਨ ਦੀ ਇੱਕ ਸਥਿਤੀ ਹੈ। ਅਸੀਂ ਰੱਬ ਨੂੰ ਭੁੱਲ ਗਏ ਹਾਂ। ਅਸੀਂ ਐਲਾਨ ਕਰ ਰਹੇ ਹਾਂ ਕਿ ਰੱਬ ਮਰ ਗਿਆ ਹੈ। ਅਸਲ ਵਿੱਚ ਮੈਂ ਮਰ ਗਿਆ ਹਾਂ। ਮੈਂ ਸੋਚ ਰਿਹਾ ਹਾਂ, 'ਰੱਬ ਮਰ ਗਿਆ ਹੈ'।"

690119 - ਪ੍ਰਵਚਨ - ਲਾੱਸ ਐਂਜ਼ਲਿਸ