PA/690122b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਹਾਡਾ ਜਨਮ ਹਰ ਜਗ੍ਹਾ ਹੋਵੇਗਾ, ਕ੍ਰਿਸ਼ਨ ਗੁਰੂ ਨਾਹੀ ਮਿਲੇ ਬਜਾ ਹਰਿ ਈ, ਪਰ ਤੁਸੀਂ ਕ੍ਰਿਸ਼ਨ ਅਤੇ ਅਧਿਆਤਮਿਕ ਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੁਹਾਨੂੰ ਇਹਨਾਂ ਸਾਰੇ ਸਰੀਰਕ ਸੁੱਖਾਂ - ਖਾਣਾ, ਸੌਣਾ, ਸੰਭੋਗ ਅਤੇ ਬਚਾਅ - ਲਈ ਕਿਸੇ ਵੀ ਜੀਵਨ ਵਿੱਚ ਸਹੂਲਤ ਮਿਲ ਸਕਦੀ ਹੈ, ਪਰ ਕ੍ਰਿਸ਼ਨ ਅਤੇ ਅਧਿਆਤਮਿਕ ਗੁਰੂ ਇਸ ਜੀਵਨ ਵਿੱਚ , ਮਨੁੱਖੀ ਰੂਪ ਵਿੱਚ ਹੀ ਪ੍ਰਾਪਤ ਕਰ ਸਕਦੇ ਹੋ , ਕ੍ਰਿਸ਼ਨ ਗੁਰੂ ਨਾਹੀ ਮਿਲੇ । ਜਨਮੇ ਜਨਮੇ ਸਭੇ ਪਿਤਾ ਮਾਤਾ ਪਾਯਾ (ਪ੍ਰੇਮ-ਵਿਵਰਤ)। ਬਹੁਤ ਅਸਾਨ : ਕਿਸੇ ਵੀ ਜਨਮ ਵਿੱਚ ਤੁਹਾਨੂੰ ਇੱਕ ਪਿਤਾ ਅਤੇ ਮਾਤਾ ਮਿਲੇਗੀ, ਕਿਉਂਕਿ ਪਿਤਾ ਅਤੇ ਮਾਤਾ ਤੋਂ ਬਿਨਾਂ, ਜਨਮ ਦਾ ਸਵਾਲ ਕਿੱਥੇ ਹੈ? ਜਨਮੇ ਜਨਮੇ ਸਭੇ ਪਿਤਾ ਮਾਤਾ ਪਾਯਾ। ਹਰ ਜਨਮ ਵਿੱਚ ਤੁਸੀਂ ਪਿਤਾ ਅਤੇ ਮਾਤਾ ਪ੍ਰਾਪਤ ਕਰ ਸਕਦੇ ਹੋ। ਪਰ ਕ੍ਰਿਸ਼ਨ ਗੁਰੂ ਨਾਹੀ ਮਿਲੇ ਬਜਾ ਹਰਿ ਈ: ਪਰ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕ੍ਰਿਸ਼ਨ ਅਤੇ ਅਧਿਆਤਮਿਕ ਗੁਰੂ ਹਰ ਜਨਮ ਵਿੱਚ ਨਹੀਂ ਮਿਲ ਸਕਦੇ। ਇਸ ਲਈ ਉਸ ਚੀਜ਼ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ: ਕ੍ਰਿਸ਼ਨ ਕਿੱਥੇ ਹੈ? ਅਧਿਆਤਮਿਕ ਗੁਰੂ ਕਿੱਥੇ ਹੈ? ਇਹ ਜੀਵਨ ਦੀ ਸੰਪੂਰਨਤਾ ਹੈ।"
690122 - ਪ੍ਰਵਚਨ BG 05.01-02 - ਲਾੱਸ ਐਂਜ਼ਲਿਸ