"ਸਾਡੀ ਪ੍ਰਕਿਰਿਆ ਹੈ... ਇਹ ਵੀ ਧਿਆਨ ਹੈ। ਪਰ ਜਿਵੇਂ ਤੁਸੀਂ ਧਿਆਨ ਦੁਆਰਾ ਸਮਝਦੇ ਹੋ, ਕਿ ਮਨ ਨੂੰ ਕਿਸੇ ਉੱਤਮ ਵਿਸ਼ਾ ਵਸਤੂ 'ਤੇ ਕੇਂਦ੍ਰਿਤ ਕਰਨਾ, ਉਹੀ ਚੀਜ਼ ਹੈ, ਪਰ ਅਸੀਂ ਮਨ ਨੂੰ ਨਕਲੀ ਤੌਰ 'ਤੇ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਸਾਡੀ ਇਹ ਜਾਪ ਪ੍ਰਕਿਰਿਆ ਤੁਰੰਤ ਮਨ ਨੂੰ ਆਕਰਸ਼ਿਤ ਕਰਦੀ ਹੈ। ਸਾਡੀ ਪ੍ਰਕਿਰਿਆ ਹੈ... ਜਿਵੇਂ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ/ ਹਰੇ ਰਾਮ, ਹਰੇ ਰਾਮ, ਰਾਮ ਰਾਮ, ਹਰੇ ਹਰੇ, ਅਸੀਂ ਇਸਨੂੰ ਸੁਰੀਲੇ ਗੀਤ ਵਿੱਚ ਜਪਦੇ ਹਾਂ। ਇਸ ਲਈ ਮਨ ਆਕਰਸ਼ਿਤ ਹੁੰਦਾ ਹੈ, ਅਤੇ ਅਸੀਂ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਇਸਦਾ ਮਤਲਬ ਹੈ ਕਿ ਮੇਰਾ ਮਨ ਅਤੇ ਮੇਰਾ ਕੰਨ ਉਸ ਵਿਚਾਰ ਵਿੱਚ ਕੇਂਦ੍ਰਿਤ ਹੋ ਜਾਂਦਾ ਹੈ । ਇਸ ਲਈ ਇਹ ਵਿਹਾਰਕ ਧਿਆਨ ਹੈ।"
|