PA/690215 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪਤ੍ਰੰ ਪੁਸ਼ਪੰ ਫਲੰ ਤੋਯੰ

ਯੋ ਮੇ ਭਗਤਿਆ ਪ੍ਰਯਾਚਤਿ ਤਦ ਅਹੰ ਭਗਤੀ-ਉਪਹ੍ਰਿਤਮ ਅਸ਼ਨਾਮਿ ਪ੍ਰਯਾਤਾਤਮਾਨ: (ਭ.ਗ੍ਰੰ. 9.26) 'ਜੇਕਰ ਕੋਈ ਮੈਨੂੰ ਭਗਤੀ ਪ੍ਰੇਮ ਨਾਲ ਫੁੱਲ, ਫਲ, ਸਬਜ਼ੀਆਂ, ਦੁੱਧ ਭੇਟ ਕਰਦਾ ਹੈ, ਤਾਂ ਮੈਂ ਸਵੀਕਾਰ ਕਰਦਾ ਹਾਂ ਅਤੇ ਖਾਂਦਾ ਹਾਂ'। ਹੁਣ ਉਹ ਕਿਵੇਂ ਖਾ ਰਿਹਾ ਹੈ, ਜੋ ਤੁਸੀਂ ਵਰਤਮਾਨ ਵਿੱਚ ਨਹੀਂ ਦੇਖ ਸਕਦੇ - ਪਰ ਉਹ ਖਾ ਰਿਹਾ ਹੈ। ਜੋ ਅਸੀਂ ਰੋਜ਼ਾਨਾ ਅਨੁਭਵ ਕਰ ਰਹੇ ਹਾਂ। ਅਸੀਂ ਰਸਮੀ ਪ੍ਰਕਿਰਿਆ ਦੇ ਅਨੁਸਾਰ ਕ੍ਰਿਸ਼ਨ ਨੂੰ ਭੇਟ ਕਰ ਰਹੇ ਹਾਂ, ਅਤੇ ਤੁਸੀਂ ਦੇਖਦੇ ਹੋ ਕਿ ਭੋਜਨ ਦਾ ਸੁਆਦ ਤੁਰੰਤ ਬਦਲ ਜਾਂਦਾ ਹੈ। ਇਹ ਵਿਹਾਰਕ ਹੈ। ਉਹ ਖਾਂਦਾ ਹੈ, ਪਰ ਕਿਉਂਕਿ ਉਹ ਭਰਿਆ ਹੋਇਆ ਹੈ, ਉਹ ਸਾਡੇ ਵਾਂਗ ਨਹੀਂ ਖਾਂਦਾ। ਜਿਵੇਂ ਮੈਂ ਤੁਹਾਨੂੰ ਭੋਜਨ ਦੀ ਇੱਕ ਪਲੇਟ ਦਿੰਦਾ ਹਾਂ, ਤੁਸੀਂ ਖਤਮ ਕਰ ਦਿੰਦੇ ਹੋ। ਪਰ ਪਰਮਾਤਮਾ ਭੁੱਖਾ ਨਹੀਂ ਹੈ, ਪਰ ਉਹ ਖਾਂਦਾ ਹੈ। ਉਹ ਖਾਂਦਾ ਹੈ ਅਤੇ ਚੀਜ਼ਾਂ ਨੂੰ ਉਸੇ ਤਰ੍ਹਾਂ ਰੱਖਦਾ ਹੈ।"

690215 - ਪ੍ਰਵਚਨ BG 06.06-12 - Los Angeless