PA/690216 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੇਸ਼ਾਮ ਏਵਾਨੁਕਮਪਾਰਥਮ

ਅਹਮ ਅਜਨਾਨ-ਜੰ ਤਮ: ਨਾਸ਼ਯਾਮਿ ਆਤਮ-ਭਾਵ-ਸਥੋ ਜਨਾਨ-ਦੀਪੇਨ ਭਾਸਵਤਾ (ਭ.ਗ੍ਰੰ. 10.11) 'ਜੋ ਹਮੇਸ਼ਾ ਮੇਰੀ ਸੇਵਾ ਵਿੱਚ ਲੱਗੇ ਰਹਿੰਦੇ ਹਨ, ਸਿਰਫ਼ ਉਨ੍ਹਾਂ 'ਤੇ ਇੱਕ ਵਿਸ਼ੇਸ਼ ਕਿਰਪਾ ਕਰਨ ਲਈ', ਤੇਸ਼ਾਮ ਏਵਾਨੁਕਮਪਾਰਥਮ, ਅਹਮ ਅਜਨਾਨ-ਜੰ ਤਮ: ਨਾਸ਼ਯਾਮਿ, 'ਮੈਂ ਗਿਆਨ ਦੇ ਪ੍ਰਕਾਸ਼ ਨਾਲ ਹਰ ਤਰ੍ਹਾਂ ਦੇ ਅਗਿਆਨਤਾ ਦੇ ਹਨੇਰੇ ਨੂੰ ਜਿੱਤ ਲੈਂਦਾ ਹਾਂ'। ਇਸ ਲਈ ਕ੍ਰਿਸ਼ਨ ਤੁਹਾਡੇ ਅੰਦਰ ਹੈ। ਅਤੇ ਜਦੋਂ ਤੁਸੀਂ ਭਗਤੀ ਪ੍ਰਕਿਰਿਆ ਦੁਆਰਾ ਕ੍ਰਿਸ਼ਨ ਦੀ ਇਮਾਨਦਾਰੀ ਨਾਲ ਖੋਜ ਕਰ ਰਹੇ ਹੋ, ਜਿਵੇਂ ਕਿ ਭਗਵਦ-ਗੀਤਾ ਵਿੱਚ ਦੱਸਿਆ ਗਿਆ ਹੈ, ਤਾਂ ਤੁਸੀਂ ਅਠਾਰਵੇਂ ਅਧਿਆਇ ਵਿੱਚ ਪਾਓਂਗੇ, ਭਗਤਿਆ ਮਾਮ ਅਭਿਜਾਨਾਤਿ (ਭ.ਗ੍ਰੰ. 18.55): ਕੋਈ ਮੈਨੂੰ ਇਸ ਭਗਤੀ ਪ੍ਰਕਿਰਿਆ ਦੁਆਰਾ ਹੀ ਸਮਝ ਸਕਦਾ ਹੈ।"

690216 - ਪ੍ਰਵਚਨ BG 06.13-15 - ਲਾੱਸ ਐਂਜ਼ਲਿਸ