PA/690216b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ, ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਵਿੱਚ, ਇਹ ਸਿੱਧੇ ਤੌਰ 'ਤੇ ਕ੍ਰਿਸ਼ਨ 'ਤੇ ਹੈ। ਕੁਝ ਵੀ ਨਹੀਂ ਹੈ... ਇਸ ਲਈ ਇਨ੍ਹਾਂ ਮੁੰਡਿਆਂ ਤੋਂ ਵਧੀਆ ਧਿਆਨ ਕਰਨ ਵਾਲਾ ਕੋਈ ਨਹੀਂ ਹੈ। ਉਹ ਸਿਰਫ਼ ਕ੍ਰਿਸ਼ਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਦਾ ਸਾਰਾ ਕੰਮ ਕ੍ਰਿਸ਼ਨ ਹੈ। ਉਹ ਬਾਗ ਵਿੱਚ ਕੰਮ ਕਰ ਰਹੇ ਹਨ, ਧਰਤੀ ਨੂੰ ਪੁੱਟ ਰਹੇ ਹਨ: "ਓਹ, ਵਧੀਆ ਗੁਲਾਬ ਹੋਵੇਗਾ, ਅਸੀਂ ਕ੍ਰਿਸ਼ਨ ਨੂੰ ਭੇਟ ਕਰਾਂਗੇ।" ਧਿਆਨ। ਵਿਹਾਰਕ ਧਿਆਨ: "ਮੈਂ ਗੁਲਾਬ ਉਗਾਵਾਂਗਾ ਅਤੇ ਇਹ ਕ੍ਰਿਸ਼ਨ ਨੂੰ ਭੇਟ ਕੀਤਾ ਜਾਵੇਗਾ।" ਖੁਦਾਈ ਵਿੱਚ ਵੀ ਧਿਆਨ ਹੈ। ਤੁਸੀਂ ਦੇਖੋ? ਉਹ ਵਧੀਆ ਭੋਜਨ ਤਿਆਰ ਕਰ ਰਹੇ ਹਨ, "ਓਹ , ਇਹ ਕ੍ਰਿਸ਼ਨ ਦੁਆਰਾ ਖਾਧਾ ਜਾਵੇਗਾ।" ਤਾਂ ਖਾਣਾ ਪਕਾਉਣ ਵਿੱਚ ਧਿਆਨ ਹੈ। ਤੁਸੀਂ ਦੇਖੋ ? ਅਤੇ ਜਪ ਅਤੇ ਨੱਚਣ ਦੀ ਤਾਂ ਗੱਲ ਹੀ ਕਰੀਏ। ਇਸ ਲਈ ਉਹ ਚੌਵੀ ਘੰਟੇ ਕ੍ਰਿਸ਼ਨ ਵਿੱਚ ਧਿਆਨ ਕਰ ਰਹੇ ਹਨ। ਸੰਪੂਰਨ ਯੋਗੀ।"
690216 - ਪ੍ਰਵਚਨ BG 06.13-15 - ਲਾੱਸ ਐਂਜ਼ਲਿਸ