PA/690324 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਹਵਾਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਿਵੇਂ ਚੈਤੰਨਯ ਮਹਾਪ੍ਰਭੂ ਨੇ ਕਿਹਾ ਸੀ ਕਿ ਇਹ ਬ੍ਰਹਿਮੰਡ ਸਰ੍ਹੋਂ ਦੇ ਦਾਣਿਆਂ ਦੀ ਥੈਲੀ ਵਿੱਚ ਇੱਕ ਛੋਟੇ ਸਰ੍ਹੋਂ ਦੇ ਦਾਣੇ ਵਾਂਗ ਹੈ। ਜੇ ਤੁਸੀਂ ਸਰ੍ਹੋਂ ਦੇ ਦਾਣਿਆਂ ਦੀ ਇੱਕ ਥੈਲੀ ਲੈਂਦੇ ਹੋ, ਤਾਂ ਤੁਸੀਂ ਗਿਣਤੀ ਨਹੀਂ ਕਰ ਸਕਦੇ ਕਿ ਕਿੰਨੇ ਦਾਣੇ ਹਨ। ਕੀ ਇਹ ਸੰਭਵ ਹੈ? ਜੇ ਤੁਸੀਂ ਅਨਾਜ ਦੀ ਇੱਕ ਥੈਲੀ ਲੈਂਦੇ ਹੋ, ਤਾਂ ਕੀ ਇਹ ਗਿਣਤੀ ਕਰਨਾ ਸੰਭਵ ਹੈ ਕਿ ਕਿੰਨੇ ਦਾਣੇ ਹਨ? ਚੈਤੰਨਯ ਮਹਾਪ੍ਰਭੂ ਨੇ ਇਸ ਬ੍ਰਹਿਮੰਡ ਦੀ ਤੁਲਨਾ ਕੀਤੀ ਹੈ... ਉਨ੍ਹਾਂ ਦੇ ਇੱਕ ਭਗਤ, ਵਾਸੁਦੇਵ ਦੱਤ... ਇਹੀ ਭਗਤ ਦਾ ਰਵੱਈਆ ਹੈ, ਉਸਨੇ ਚੈਤੰਨਯ ਮਹਾਪ੍ਰਭੂ ਨੂੰ ਬੇਨਤੀ ਕੀਤੀ, 'ਮੇਰੇ ਪਿਆਰੇ ਪ੍ਰਭੂ, ਤੁਸੀਂ ਕਿਰਪਾ ਕਰਕੇ ਡਿੱਗੀਆਂ ਆਤਮਾਵਾਂ ਨੂੰ ਬਚਾਉਣ ਲਈ ਆਏ ਹੋ। ਕਿਰਪਾ ਕਰਕੇ ਆਪਣੇ ਮਿਸ਼ਨ ਨੂੰ ਪੂਰਾ ਕਰੋ। ਬ੍ਰਹਿਮੰਡ ਦੀਆਂ ਸਾਰੀਆਂ ਆਤਮਾਵਾਂ, ਬੰਧਿਤ ਆਤਮਾਵਾਂ ਨੂੰ ਆਪਣੇ ਨਾਲ ਲੈ ਜਾਓ। ਉਨ੍ਹਾਂ ਨੂੰ ਛੱਡੋ ਨਾ, ਕਿਸੇ ਇੱਕ ਨੂੰ ਵੀ ਨਹੀਂ। ਕਿਰਪਾ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਓ। ਅਤੇ ਜੇਕਰ ਤੁਸੀਂ ਸੋਚਦੇ ਹੋ ਕਿ ਉਹ ਯੋਗ ਨਹੀਂ ਹਨ ਜਾਂ ਉਨ੍ਹਾਂ ਵਿੱਚੋਂ ਕੁਝ ਯੋਗ ਨਹੀਂ ਹਨ, ਤਾਂ ਕਿਰਪਾ ਕਰਕੇ ਉਨ੍ਹਾਂ ਦੀ ਪਾਪੀ ਪ੍ਰਤੀਕ੍ਰਿਆ ਮੇਰੇ ਉੱਤੇ ਤਬਦੀਲ ਕਰ ਦਉ। ਮੈਂ ਦੁੱਖ ਝੱਲਦਾ ਰਹਾਂਗਾ। ਪਰ ਤੁਸੀਂ ਉਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਲੈ ਜਾਓ।' ਬਸ ਇੱਕ ਭਗਤ ਦਾ ਰਵੱਈਆ ਵੇਖੋ।"
690324 - ਪ੍ਰਵਚਨ SB 07.09.11-13 - ਹਵਾਈ