PA/690328 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਹਵਾਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਪਰਮਾਤਮਾ ਨੂੰ ਨਹੀਂ ਦੇਖ ਸਕਦੇ, ਤੁਸੀਂ ਪਰਮਾਤਮਾ ਨੂੰ ਸੁੰਘ ਨਹੀਂ ਸਕਦੇ, ਤੁਸੀਂ ਪਰਮਾਤਮਾ ਨੂੰ ਛੂਹ ਨਹੀਂ ਸਕਦੇ, ਤੁਸੀਂ ਪਰਮਾਤਮਾ ਦਾ ਸੁਆਦ ਨਹੀਂ ਲੈ ਸਕਦੇ - ਪਰ ਤੁਸੀਂ ਸੁਣ ਸਕਦੇ ਹੋ। ਇਹ ਇੱਕ ਤੱਥ ਹੈ। ਤੁਸੀਂ ਸੁਣ ਸਕਦੇ ਹੋ। ਇਸ ਲਈ ਇਹ ਸੁਣਨ ਸ਼ਕਤੀ ਇਹ ਸਮਝਣ ਲਈ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ ਕਿ ਪਰਮਾਤਮਾ ਕੀ ਹੈ। ਇਸ ਲਈ ਸਾਡਾ, ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਸੁਣਨ ਦੀ ਪ੍ਰਕਿਰਿਆ ਹੈ। ਸੁਣਨ ਦੀ ਪ੍ਰਕਿਰਿਆ। ਜਿਵੇਂ ਅਸੀਂ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ/ਹਰੇ ਰਾਮ, ਹਰੇ ਰਾਮ, ਰਾਮ ਰਾਮ, ਹਰੇ ਹਰੇ ਦਾ ਜਾਪ ਕਰਦੇ ਹਾਂ। ਅਸੀਂ ਕ੍ਰਿਸ਼ਨ ਦਾ ਨਾਮ ਸੁਣ ਰਹੇ ਹਾਂ। ਸੁਣ ਕੇ ਅਸੀਂ ਸਮਝ ਰਹੇ ਹਾਂ ਕਿ ਕ੍ਰਿਸ਼ਨ ਦਾ ਰੂਪ ਕੀ ਹੈ। ਕ੍ਰਿਸ਼ਨ ਦਾ ਰੂਪ, ਜਿਸਦੀ ਅਸੀਂ ਇੱਥੇ ਪੂਜਾ ਕਰ ਰਹੇ ਹਾਂ, ਇਹ ਸੁਣਨ ਦੁਆਰਾ ਹੈ। ਇਹ ਕਲਪਨਾ ਨਹੀਂ ਹੈ।"
690328 - ਪ੍ਰਵਚਨ SB 01.02.06 - ਹਵਾਈ